Connect with us

Uncategorized

ਸੋਸ਼ਲ ਮੀਡੀਆ ਦੇ ਇਕ ਵਾਰ ਫਿਰ ਵਾਇਰਲ ਹੋਈ ਖਾਕੀ ਵਰਦੀ ਨੂੰ ਸ਼ਰਮਸ਼ਾਰ ਕਰਨ ਵਾਲੀ ਵੀਡੀਓ

Published

on

punjab police

ਖਾਕੀ ਵਰਦੀ ਨੂੰ ਸ਼ਰਮਸਾਰ ਕਰਨ ਵਾਲੀਆਂ ਖਬਰਾਂ ਰੋਜ ਰੋਜ ਸਾਹਮਣੇ ਆ ਰਹੀਆਂ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਦਿਨੋ ਦਿਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਹਾਲਹਿ ‘ਚ ਆਇਆ ਐਸਐਚਓ ਵੱਲੋਂ ਇਕ ਗਰੀਬ ਆਦਮੀ ਦੀ ਸਬਜ਼ੀ ਦੀ ਦੁਕਾਨਦਾਰ ਤੇ ਸਬਜ਼ੀ ਵਾਲੀ ਟੋਕਰੀ ਨੂੰ ਲੱਤ ਮਾਰਨ ਦਾ ਮਾਮਲਾ ਫਿਲਹਾਲ ਸ਼ਾਂਤ ਨਹੀਂ ਹੋਇਆ ਸੀ ਕਿ ਨਾਲ ਹੀ ਇਕ ਵਾਰ ਫਿਰ ਖਾਕੀ ਵਰਦੀ ਸ਼ਰਮਸਾਰ ਹੋ ਗਈ। ਇਸ ਦੌਰਾਨ ਬਟਾਲਾ ਤੋਂ ਇਕ ਖਾਕੀ ਵਰਦੀ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਏਐਸਆਈ ਰਾਜ ਕੁਮਾਰ ਨੇ ਸੜਕ ‘ਤੇ ਸਥਿਤ ਅੱਡਾ ਤਾਰਾਗੜ੍ਹ ‘ਚ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਕੋ ਉਨ੍ਹਾਂ ਨੇ ਖੂਬ ਹੰਗਾਮਾ ਕੀਤਾ ਜੋ ਕਿ ਇਕ ਏਐਸਆਈ ਲਈ ਬਹੁਤ ਸ਼ਰਮ ਦੀ ਗੱਲ ਹੈ। ਇਨ੍ਹਾਂ ਹੀ ਨਹੀਂ ਏਐਸਆਈ ਨੇ ਰਾਹਗੀਰਾਂ ਨੂੰ ਖੂਬ ਗਾਲਾਂ ਵੀ ਕੱਢੀਆਂ। ਜਿਸ ਸਮੇਂ ਬਟਾਲਾ ਦਾ ਏਐਸਆਈ ਆਪਣੀ ਵਰਦੀ ਦਾ ਲਿਹਾਜ ਭੁੱਲ ਕੇ ਇਹ ਹਰਕਤਾਂ ਕਰ ਰਿਹਾ ਸੀ ਉਸ ਵਕਤ ਇਕ ਵਿਅਕਤੀ ਨੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਉਸਦੀ ਵੀਡੀਓ ਇਕ ਦਿਨ ‘ਚ ਹੀ ਸਾਰੇ ਜ਼ਿਲ੍ਹੇਂ ‘ਚ ਇਕ ਹਵਾ ਦੀ ਤਰ੍ਹਾਂ ਫੈਲ ਗਈ। ਪੰਜਾਬ ਪੁਲਿਸ ਨੇ ਇਕ ਟਵਿਟ ਕਰਦਿਆਂ ਕਿਹਾ ਕਿ ਏਐਸਆਈ ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕਰ ਦਿੱਤਾ ਗਿਆ ਹੈ। ਇਹ ਡਰਾਮਾ ਅੱਡਾ ਤਾਰਾਗੜ੍ਹ ਥਾਣਾ ਲਾਲ ਸਿੰਘ ਦੇ ਅਧਿਨ ਆਉਂਦਾ ਹੈ। ਇਸ ਡਰਾਮੇ ਦੀ ਵੀਡੀਓ ਬਣਾਉਣ ਵਾਲਾ ਆਦਮੀ ਜਦੋਂ ਉਸ ਏਐਸਆਈ ਦੀ ਨਾਮ ਪਲੇਟ ਦੀ ਜਦ ਉਹ ਬੰਦਾ ਵੀਡਿਓ ਬਣਾਉਣ ਲਗਾ ਤਾਂ ਉਹ ਜ਼ਿਆਦਾ ਗੁੱਸੇ ‘ਚ ਆ ਗਿਆ ਹੈ। ਉਸ ਨੂੰ ਡੀਜੀਪੀ ਨੇ ਨਾਮ ਦੀ ਧਮਕੀ ਦੇਣ ਲੱਗਾ ਪਿਆ।      

ਇਸ ਮਾਮਲੇ ਬਾਰੇ ਥਾਣਾ ਕਿਲਾ ਲਾਲ ਸਿੰਘ ਦੇ ਇੰਚਾਰਜ ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉਸੇ ਸਮੇਂ ਪੁਲਿਸ ਸਟਾਫ਼ ਨੂੰ ਮੌਕੇ ‘ਤੇ ਭੇਜਿਆ, ਪਰ ਉਦੋਂ ਤਕ ਏਐਸਆਈ ਉਥੋਂ ਚਲਾ ਗਿਆ ਸੀ। ਬਟਾਲਾ ਦੀ ਡੀਐਸਪੀ ਸਿਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਏਐਸਆਈ ਨੂੰ ਵੀਰਵਾਰ ਨੂੰ ਐਸਐਸਪੀ ਰਛਪਾਲ ਸਿੰਘ ਨੇ ਤਲਬ ਕੀਤਾ ਸੀ। ਬਾਅਦ ‘ਚ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਪੰਜਾਬ ਪੁਲਿਸ ਦੇ ਅਕਸ ਨੂੰ ਲਗਾਤਾਰ ਦੂਜੇ ਦਿਨ ਦਾਗ ਲੱਗਿਆ ਹੈ। ਬੁੱਧਵਾਰ ਨੂੰ ਡੀਜੀਪੀ ਦਿਨਕਰ ਗੁਪਤਾ ਨੇ ਥਾਣਾ ਸਿਟੀ ਫਗਵਾੜਾ ਦੇ ਐਸਐਚਓ ਨਵਦੀਪ ਸਿੰਘ ਨੂੰ ਮੁਅੱਤਲ ਕੀਤਾ ਸੀ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਫਗਵਾੜਾ ‘ਚ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਂਦੇ ਹੋਏ ਨਵਦੀਪ ਸਿੰਘ ਵੱਲੋਂ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ਹੋਈ ਸੀ। ਡੀਜੀਪੀ ਨੇ ਟਵੀਟ ਕੀਤਾ ਸੀ ਕਿ ਪੁਲਿਸ ਵਿਭਾਗ ‘ਚ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।