Uncategorized
42 ਸਾਲਾ ਵਿਅਕਤੀ ਨੇ ਆਪਣੇ ਹੀ ਦੋਸਤ ਦੀ ਨਾਬਲਗ ਧੀ ਨਾਲ ਕੀਤਾ ਰੇਪ
ਇਕ ਵਾਰ ਫਿਰ ਇਨਸਾਨਿਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅੱਜ ਦਾ ਸਮਾਂ ਇਹੋ ਜਿਹਾ ਹੈ, ਜਿੱਥੇ ਔਰਤਾਂ ਤਾਂ ਹੈ ਹਿ ਨਾਲ ਹੀ ਛੋਟੀਆਂ-ਛੋਟੀਆਂ ਬੱਚਿਆਂ ਵੀ ਸੁਰਖਿੱਅਤ ਨਹੀਂ ਹਨ। ਇਕ 13 ਸਾਲ ਦੀ ਨਾਬਾਲਗ ਸੜਕੀ ਨਾਲ 42 ਸਾਲਾ ਵਿਅਕਤੀ ਦੁਆਰਾ ਰੇਪ ਕੀਤਾ ਗਿਆ। ਰੇਪ ਕਰਨ ਵਾਲਾ ਵਿਅਕਤੀ ਉਸ ਪੀੜਤ ਲੜਕੀ ਦੇ ਪਿਤਾ ਦਾ ਦੋਸਤ ਸੀ। ਇਹ ਮਾਮਲਾ 9 ਮਾਰਚ ਨੂੰ ਦਰਜ ਕੀਤਾ ਗਿਆ। ਪੁਲਿਸ ਵੱਲੋਂ ਮਾਮਲਾ ਨਾ ਦਰਜ ਕਰਨ ਕਾਰਨ ਪੀੜਤ ਲੜਕੀ ਦੇ ਪਰਿਵਾਰ ਐਸ ਐਸ ਪੀ ਖੰਨਾ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੀ ਸਿਰਫ਼ ਇਹ ਹੀ ਮੰਗ ਹੈ ਉਸ ਦਰਿੰਦੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਰਫਤਾਰ ਕੀਤਾ ਜਾਵੇ। ਮਿਲੀ ਜਾਣਕਾਰੀ ਅਨੁਸਾਰ ਉਹ ਦੋਸ਼ੀ ਪਿੰਡ ਦਾ ਮੋਜੂਦਾ ਕਾਂਗਰਸੀ ਪੰਚ ਵੀ ਹੈ ਤੇ ਨਾਲ ਹੀ ਕਬੱਡੀ ਖਿਡਾਰੀ ਵੀ ਦੱਸੀਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਇਹ ਮੰਗ ਕੀਤੀ ਕਿ ਜੇਕਰ 24 ਘੰਟੇ ਦੌਰਾਨ ਦੋਸ਼ੀ ਨੂੰ ਨਾ ਗ੍ਰਿਫਤਾਰ ਕੀਤਾ ਗਿਆ ਤਾਂ ਖੰਨਾ ਸਮਰਾਲਾ ਚੋਂਕ ਜਾਮ ਕੀਤਾ ਜਾਵੇਗਾ। ਇਸ ਦੌਰਾਨ ਪਰਿਵਾਰ ਨੇ ਪੁਲਿਸ ਦੀ ਢਿੱਲੀ ਕਾਜਗੁਜਾਰੀ ਤੇ ਸਵਾਲ ਚੁੱਕੇ।