Punjab
ਪੰਜਾਬ ਸਰਕਾਰ ਦੇ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀ ਗਈ ਜ਼ਮੀਨ ਦੇ ਪਟੇ ਰੱਦ ਕਰਨ ਤੇ ਸਰਕਾਰ ਖ਼ਿਲਾਫ਼ ਭੜਕੇ ਮੱਛੀ ਪਾਲਕ ਕਿਤਾ ਰੋਸ਼ ਪ੍ਰਦਰਸਨ

ਪੰਚਾਇਤੀ ਜ਼ਮੀਨਾਂ ਨੂੰ ਛੁਡਵਾਉਣ ਲਈ ਪੰਜਾਬ ਸਰਕਾਰ ਵੱਲੋ ਲਗਾਤਾਰ ਕਰਵਾਈ ਕਿਤੀ ਜਾ ਰਹੀ ਜਿੱਸ ਤਹਿਤ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਿੱਚ 298 ਏਕੜ ਰਕਬੇ ਦੇ ਪੁਰਾਣੇ ਪਟਿਆ ਨੂੰ ਰੱਦ ਕਰ ਦਿਤਾ ਹੈ ਜਦੋ ਕਿ ਇਹ ਜ਼ਮੀਨ ਉਪਰ ਕਈ ਕਿਸਾਨ ਪਿਛਲੇ ਕਈ ਸਾਲਾਂ ਤੋਂ ਮੱਛੀ ਪਾਲਣ ਦਾ ਕਾਰੋਬਾਰ ਕਰਦੇ ਆ ਰਹੇ ਹਨ ਜਿਹਨਾਂ ਨੇ ਅੱਜ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਸਰਕਾਰ ਉਹਨਾਂ ਉਜਾੜਨ ਦੀ ਕੌਸ਼ਿਸ਼ ਕਰ ਰਹੀ ਹੈ ਅੱਤੇ 15 ਜੁਲਾਈ ਨੂੰ ਇਸ ਜ਼ਮੀਨ ਦੀ ਦੁਬਾਰਾ ਤੋਂ ਬੋਲੀ ਕਰਵਾਈ ਜਾ ਰਹੀ ਉਹਣਾ ਕਿਹਾ ਕਿ ਜੇਕਰ ਸਰਕਾਰ ਨੇ ਇਹ ਬੋਲੀ ਰੱਦ ਨਾਂ ਕਿਤੀ ਤਾਂ ਉਹ ਸਰਕਾਰ ਖ਼ਿਲਾਫ਼ ਮੋਰਚਾ ਖੋਲਣਗੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੱਛੀ ਪਾਲਕਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਮਿਆਣੀ ਝਮੇਲਾ ਵਿੱਚ 409 ਏਕੜ ਦਾ ਰਕਬਾ ਪੰਚਾਇਤ ਦੇ ਕੋਲ ਹੈ ਜਿਸ ਵਿੱਚੋ 298 ਏਕੜ ਵਿੱਚ ਮੱਛੀ ਪਾਲਕ ਕੰਮ ਕਰ ਰਹੇ ਹਨ ਜਿਹਨਾਂ ਨੇ 10-10 ਸਾਲ ਦੇ ਪੱਟੇ ਕਰਵਾਏ ਹਨ ਇਹ ਪੱਟੇ 2028 ਵਿੱਚ ਖ਼ਤਮ ਹੋਣੇ ਹਨ ਪਰ ਸਰਕਾਰ ਨੇ ਇਹ ਪੱਟੇ ਰੱਦ ਕਰ ਦਿੱਤੇ ਹਨ ਅਤੇ 15 ਜੁਲਾਈ ਨੂੰ ਨਵੀਂ ਬੋਲੀ ਕਰਵਾਉਣ ਦੇ ਹੁਕਮ ਦਿੱਤੇ ਹਨ ਜਿਸ ਨਾਲ 50 ਤੋਂ 60 ਮੱਛੀ ਪਾਲਕਾਂ ਦਾ ਲੱਖਾਂ ਦਾ ਨੁਕਸਾਨ ਹੋਵੇਗਾ ਉਹਨਾਂ ਕਿਹਾ ਕਿ ਸਰਕਾਰ ਇਸ ਪਿੰਡ ਵਿੱਚ ਜੌ 100 ਏਕੜ ਦੇ ਕਰੀਬ ਛੰਭ ਦੀ ਜ਼ਮੀਨ ਹੈ ਉਸਨੂੰ ਆਬਾਦ ਕਰਨ ਦੀ ਪਹਿਲ ਕਦਮੀ ਕਰੇ ਨਾਂ ਕਿ ਬੰਜਰ ਜ਼ਮੀਨ ਨੂੰ ਅਬਾਦ ਕਰਨ ਵਾਲੇ ਲੋਕਾਂ ਨੂੰ ਉਜਾੜੇ ਉਹਣਾ ਕਿਹਾ ਕਿ ਜੇਕਰ ਸਰਕਾਰ ਨੇ ਇਹ ਬੋਲੀ ਰੱਦ ਨਾਂ ਕਿਤੀ ਤਾਂ ਵਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਇਸ ਮੌਕੇ ਸਯੂਕਤ ਕਿਸਾਨ ਮੋਰਚੇ ਦੇ ਆਗੂ ਵਿ ਮੱਛੀ ਪਾਲਕਾਂ ਦੇ ਹੱਕ ਵਿਚ ਉਤਰੇ ਅਤੇ ਕਿਹਾ ਕਿ ਉਹ ਬੋਲੀ ਰੱਦ ਕਰਵਾਕੇ ਹੀ ਪਿੱਛੇ ਹਟਣਗੇ
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਡੀਪੀਓ ਗੁਰਦਾਸਪੁਰ ਸੰਦੀਪ ਮਲਹੋਤਰਾ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਮਿਆਣੀ ਝਮੇਲਾ ਵਿੱਚ 409 ਏਕੜ ਦਾ ਰਕਬਾ ਪੰਚਾਇਤ ਦੇ ਕੋਲ ਹੈ ਜਿਸ ਵਿੱਚੋ 298 ਏਕੜ ਦੀ ਬੋਲੀ ਮੁੜ ਤੋ ਕਰਵਾਈ ਜਾ ਰਹੀਂ ਹੈ ਕਿਓਕਿ ਇਸ ਜ਼ਮੀਨ ਨੂੰ ਪਿਛਲੀਆਂ ਪੰਚਾਇਤ ਨੇ ਸਰਕਾਰ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਬਿਨਾਂ ਕੋਈ ਇਸ਼ਤਿਹਾਰ ਦਿੱਤੇ ਇਹ ਜ਼ਮੀਨਾਂ ਪੱਟੇ ਤੇ ਦਿੱਤੀਆਂ ਸੀ ਇਹ ਲਈ ਹੁਣ ਮਜੂਦਾ ਪੰਚਾਇਤ ਅਤੇ ਸਾਬਕਾ ਸਰਪੰਚ ਅਤੇ ਮਜੂਦਾ ਸਰਪੰਚ ਕੇ ਲਿੱਖ ਕੇ ਦਿੱਤਾ ਹੈ ਕਿ ਇਹ ਪੁਰਾਣੇ ਪੱਟੇ ਰੱਦ ਕਿਤੇ ਜਾਣ ਅਤੇ ਇਸ ਜ਼ਮੀਨ ਦੀ ਜਨਤਕ ਬੋਲੀ ਕਰਵਾਈ ਜਾਵੇ ਅੱਤੇ ਇਹ ਬੋਲੀ 15 ਜੁਲਾਈ ਨੂੰ ਪ੍ਰਸਾਸ਼ਨ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਕਰਵਾਈ ਜਾਵੇਂਗੀ ਜੇਕਰ ਕੋਈ ਮੱਛੀ ਪਾਲਕ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਹਣਾ ਨਾਲ ਗੱਲਬਾਤ ਕਰ ਸੱਕਦਾ ਹੈ