Connect with us

Punjab

ਜਾਣੋ ਮਰੇ ਬਿੱਛੂ ਨਾਲ ਨੌਜਵਾਨ ਕਿਵੇਂ ਕਰ ਰਹੇ ਨਸ਼ਾ

Published

on

ਗੁਰਦਾਸਪੁਰ : ਅਕਸਰ ਲੋਕਾਂ ਨੂੰ ਸ਼ਰਾਬ, ਗਾਂਜਾ, ਹੈਰੋਇਨ ਆਦਿ ਵਰਗੇ ਨਸ਼ੇ ਕਰਦੇ ਸੁਣਿਆ ਜਾਂਦਾ ਹੈ। ਪਰ ਹੁਣ ਨੌਜਵਾਨਾਂ ਨੇ ਨਸ਼ਾ ਕਰਨ ਲਈ ਇਕ ਨਵਾਂ ਤਰੀਕਾ ਲੱਭਿਆ ਹੈ। ਨੌਜਵਾਨ ਨਸ਼ਾ ਕਰਨ ਲਈ ਹੁਣ ਮਰੇ ਹੋਏ ਬਿੱਛੂ ਨੂੰ ਵਰਤੋਂ ਵਿਚ ਲੈਕੇ ਆ ਰਹੇ ਹਨ। ਹੌਲੀ ਹੌਲੀ ਬਿੱਛੂ ਦਾ ਨਸ਼ਾ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਤੇਜੀ ਨਾਲ ਫੈਲ ਰਿਹਾ ਹੈ।

ਕਿਵੇਂ ਕਰਦੇ ਹਨ ਬਿੱਛੂ ਦਾ ਨਸ਼ਾ

ਨਸ਼ਾ ਛੁਡਾਓ ਕੇਂਦਰਾਂ ਦੇ ਸੰਚਾਲਕਾਂ ਮੁਤਾਬਕ ਨੌਜਵਾਨ 1 ਖ਼ਾਸ ਕਿਸਮ ਦੇ ਬਿੱਛੂ ਨੂੰ ਸਾੜ ਕੇ ਉਸ ਵਿੱਚੋ ਨਿਕਲ ਰਹੇ ਧੂੰਏਂ ਨੂੰ ਸੁੰਘ ਕੇ ਨਸ਼ਾ ਕਰਦੇ ਹਨ। ਇਸ ਲਈ ਬਿੱਛੂ ਦੀ ਪੁੰਛ ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਉਸ ਦੀ ਪੁੰਛ ਵਿਚ ਸਭ ਤੋਂ ਵੱਧ ਜ਼ਹਿਰ ਹੁੰਦਾ ਹੈ।

ਗੰਭੀਰ ਬਿਮਾਰੀਆਂ ਹੋਣ ਦਾ ਡਰ

ਮਾਹਿਰਾਂ ਮੁਤਾਬਕ ਇਸ ਨਸ਼ੇ ਦੇ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸਦੀ ਜ਼ਿਆਦਾ ਵਰਤੋਂ ਕਾਰਨ ਯਾਦਦਾਸ਼ਤ ਸੰਬੰਧਤ ਸਮੱਸਿਆਵਾਂ ਤੋਂ ਇਲਾਵਾ ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ, ਘਬਰਾਹਟ ਹੋਣ ਦੇ ਨਾਲ ਨਾਲ ਫੇਫਡ਼ਿਆਂ ਸੰਬੰਧੀ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ।

ਪਾਕਿਸਤਾਨ ਵਿਚ ਵੀ ਵੱਧ ਰਿਹਾ ਇਸ ਨਸ਼ੇ ਦਾ ਰੁਝਾਨ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਵੀ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉੱਥੇ 1 ਮਰਿਆ ਹੋਇਆ ਬਿੱਛੂ 1000 ਰੁਪਏ ਤਕ ਮਿਲਦਾ ਹੈ।