Connect with us

Uncategorized

ਗਰਮੀਆਂ ਵਿਚ ਕੱਚੇ ਅੰਬ ਖਾਣ ਦੇ ਜਾਣੋ ਕੀ ਹਨ ਫਾਇਦੇ

Published

on

ਫ਼ਲ ਸਾਡੇ ਭੋਜਨ ਦਾ ਇੱਕ ਅਹਿਮ ਹਿੱਸਾ ਹੁੰਦੇ ਹਨ। ਗਰਮੀ ਦੇ ਮੌਸਮ ਵਿਚ ਸਭ ਅੰਬ ਬੜੇ ਮਜ਼ੇ ਨਾਲ ਖਾਂਦੇ ਹਨ। ਜਿੱਥੇ ਪੱਕੇ ਅੰਬ ਖਾਣ ਵਿਚ ਬਹੁਤ ਸਵਾਦ ਹੁੰਦੇ ਹਨ ਉੱਥੇ ਹੀ ਗਰਮੀਆਂ ਵਿਚ ਮਿਲਣ ਵਾਲੇ ਕੱਚੇ ਅੰਬ ਸਾਡੇ ਲਈ ਬਹੁਤ ਗੁਣਕਾਰੀ ਹੁੰਦੇ ਹਨ। ਕੱਚੇ ਅੰਬਾਂ ਵਿਚ ਵਿਟਾਮਿਨ A , C ਤੇ E ਭਰਪੂਰ ਮਾਤਰਾ ਵਿਚ ਹੁੰਦੇ ਹਨ, ਇਸ ਦੇ ਨਾਲ ਹੀ ਇਹ ਕੈਲਸ਼ੀਅਮ, ਫਾਸਫੋਰਸ, ਆਇਰਨ, ਜਿੰਕ, ਫਾਈਬਰ, ਕਾੱਪਰ, ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਪੋਸ਼ਕ ਤੱਤਾਂ ਦਾ ਵੀ ਭੰਡਾਰ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਅੰਬ ਖਾਣ ਨਾਲ ਸਾਡੀ ਸਿਹਤ ਨੂੰ ਮਿਲਣ ਵਾਲੇ ਫਾਇਦੇ

1. ਕੱਚੇ ਅੰਬ ਵਿਟਾਮਿਨ C ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਵਿਚ ਸੈੱਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
2. ਇਨ੍ਹਾਂ ਵਿਚ ਐਮੀਲੇਸਜ਼ ਵਰਗੇ ਐਂਜ਼ਾਈਮਜ਼ ਹੁੰਦੇ ਹਨ ਜੋ ਪਾਚਨ ਵਿਚ ਮਦਦ ਕਰਦੇ ਹਨ।
3. ਇਨ੍ਹਾਂ ਵਿਚ ਕੈਲੋਰੀਜ਼ ਘੱਟ ਤੇ ਫਾਈਬਰ ਜ਼ਿਆਦਾ ਹੁੰਦਾ ਹੈ ਜਿਸ ਨਾਲ ਭਾਰ ਘਟਾਉਣਾ ਸੌਖਾ ਹੁੰਦਾ ਹੈ।
4. ਕੱਚੇ ਅੰਬ ਖਾਣ ਨਾਲ ਪੌਦੇ ਅਧਾਰਤ ਭੋਜਨ ਤੋਂ ਆਇਰਨ ਸੋਖਣ ਵਿੱਚ ਮਦਦ ਮਿਲਦੀ ਹੈ।
5. ਇਨ੍ਹਾਂ ਵਿਚ ਮੌਜੂਦ ਪੋਟਾਸ਼ੀਅਮ ਹਾਈਪਰਟੈਨਸ਼ਨ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
6. ਕੱਚੇ ਅੰਬ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ ਅਤੇ ਇਸ ਦੇ ਨਿਯਮਤ ਸੇਵਨ ਨਾਲ ਕੈਂਸਰ ਅਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
7. ਕੱਚੇ ਅੰਬ ਵਿੱਚ ਵਿਟਾਮਿਨ A ਹੁੰਦਾ ਹੈ ਜੋ ਚਮੜੀ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ
8. ਇਸ ਦੇ ਸੇਵਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਤੇ ਇਹ ਹੀਟ ਵੇਵ ਤੋਂ ਬਚਣ ਵਿਚ ਵੀ ਮਦਦ ਕਰਦਾ ਹੈ।
9. ਕੱਚਾ ਅੰਬ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ਵਿਚ ਮਦਦ ਕਰਦਾ ਹੈ।