Connect with us

Uncategorized

ਅਲਸੀ ਦੇ ਬੀਜ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ, ਨਹੀਂ ਜਾਣਾ ਪਵੇਗਾ ਡਾਕਟਰਾਂ ਕੋਲ

Published

on

FLAX SEEDS : ਜਦ ਸਮੱਸਿਆ ਵਧੇਰੇ ਵੱਧ ਜਾਂਦੀ ਹੈ ਤਾਂ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ। ਸਪਲੀਮੇਂਟਸ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਨਿਰੋਗ ਤੇ ਨਰੋਆ ਬਣਾਉਣ ਦੇ ਉਪਰਾਲੇ ਕਰਦੇ ਹਾਂ। ਪਰ ਜੇਕਰ ਥੋੜੀ ਸਮਝਦਾਰੀ ਵਰਤੀ ਜਾਵੇ ਤੇ ਜਾਣਕਾਰੀ ਰੱਖੀ ਜਾਵੇ ਤਾਂ ਸਾਡੇ ਘਰ ਵਿਚ ਹੀ ਅਜਿਹੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਦੀ ਮੱਦਦ ਨਾਲ ਅਸੀਂ ਆਪਣੇ ਸਰੀਰ ਨੂੰ ਨਿਰੋਗ ਤੇ ਨਰੋਆ ਰੱਖ ਸਕਦੇ ਹਾਂ।

ਅਲਸੀ ਦੇ ਬੀਜ ਖਾਣ ਨਾਲ ਖੂਨ ਦਾ ਦੌਰਾ ਠੀਕ ਹੁੰਦਾ ਹੈ, ਦਿਲ ਦੇ ਦੌਰੇ ਦਾ ਖਤਰਾ ਘੱਟ ਹੁੰਦਾ ਹੈ, ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ, ਚਰਬੀ ਨੂੰ ਘੱਟ ਕਰਨ ਵਰਗੇ ਫਾਇਦੇ ਹੁੰਦੇ ਹਨ।

ਅਲਸੀ ਬੀਜ ਦੇ ਜਾਣੋ ਫਾਇਦੇ…..

ਲੋਕ ਅਕਸਰ ਪੁੱਛਦੇ ਹਨ ਕਿ ਗਰਮੀਆਂ ‘ਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ,ਇਸ ਲਈ ਇਸ ਮੌਸਮ ‘ਚ ਇਸ ਨੂੰ ਬਹੁਤ ਹੀ ਸੀਮਤ ਮਾਤਰਾ ‘ਚ ਖਾਣਾ ਚਾਹੀਦਾ ਹੈ।

ਤੁਸੀਂ ਸਵੇਰੇ ਖਾਲੀ ਪੇਟ ਕੋਸੇ ਪਾਣੀ ‘ਚ 1 ਚਮਚ ਫਲੈਕਸ ਦੇ ਬੀਜ ਮਿਲਾ ਕੇ ਪੀ ਸਕਦੇ ਹੋ। ਇਹ ਬਹੁਤ ਫਾਇਦੇਮੰਦ ਹੈ। ਇਸ ਤਰ੍ਹਾਂ ਖਾਣ ਨਾਲ ਫੈਟ ਤੇਜ਼ੀ ਨਾਲ ਘੱਟ ਹੁੰਦੀ ਹੈ।

ਜੇਕਰ ਤੁਸੀਂ ਇਸ ਨੂੰ ਰੋਜ਼ਾਨਾ ਖਾਂਦੇ ਹੋ ਤਾਂ ਇਸ ‘ਚ ਮੌਜੂਦ ਅਲਫਾ ਲਿਨੋਲਿਕ ਤੁਹਾਨੂੰ ਗਠੀਆ, ਦਮਾ, ਸ਼ੂਗਰ ਵਰਗੀਆਂ ਬੀਮਾਰੀਆਂ ਦੇ ਖਤਰੇ ਤੋਂ ਬਚਾਏਗਾ। ਇਸ ਨਾਲ ਸਰੀਰ ਦੇ ਅੰਦਰੂਨੀ ਅੰਗ ਮਜ਼ਬੂਤ ​​ਹੁੰਦੇ ਹਨ।

ਫਲੈਕਸਸੀਡਸ ਦਾ ਸੇਵਨ ਕਰਨ ਨਾਲ ਚਿਹਰੇ ‘ਤੇ ਵਧਦੀ ਉਮਰ ਦੇ ਨਿਸ਼ਾਨ ਵੀ ਘੱਟ ਦਿਖਾਈ ਦਿੰਦੇ ਹਨ। ਇਸ ਨਾਲ ਚਿਹਰੇ ‘ਤੇ ਨਜ਼ਰ ਆਉਣ ਵਾਲੀਆਂ ਝੁਰੜੀਆਂ ਅਤੇ ਫਾਈਨ ਲਾਈਨਾਂ ਵੀ ਘੱਟ ਹੋ ਜਾਂਦੀਆਂ ਹਨ। ਇਸ ਨਾਲ ਚਮੜੀ ‘ਚ ਨਿਖਾਰ ਆਉਂਦਾ ਹੈ।

ਫਲੈਕਸ ਦੇ ਬੀਜਾਂ ਵਿੱਚ ਓਮੇਗਾ 3 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ, ਇਹ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।

ਅਲਸੀ ਦੇ ਬੀਜਾਂ ‘ਚ ਪਾਏ ਜਾਣ ਵਾਲੇ ਲਿਗਨਾਨ, ਫਾਈਟੋਕੈਮੀਕਲਸ ਅਤੇ ਐਂਟੀਆਕਸੀਡੈਂਟ ਗੁਣ ਕੈਂਸਰ ਨਾਲ ਲੜਨ ‘ਚ ਮਦਦਗਾਰ ਹੁੰਦੇ ਹਨ।

ਅਲਸੀ ਦੇ ਬੀਜ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹਨ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।