Punjab
ਹੁਸ਼ਿਆਰਪੁਰ ਦੇ ਦਸੂਹਾ ‘ਚ ਪੁਲਿਸ ਪਾਰਟੀ ‘ਤੇ ਹੋਈ ਗੋਲੀਬਾਰੀ, ਜਾਣੋ..

13ਅਕਤੂਬਰ 2023: ਹੁਸ਼ਿਆਰਪੁਰ ਦੇ ਦਸੂਹਾ ‘ਚ ਨਾਕਾਬੰਦੀ ਦੌਰਾਨ ਕਾਰ ‘ਚ ਸਵਾਰ ਦੋਸ਼ੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾਇਆ ਹਨ । ਜਿਸ ਤੋਂ ਬਾਅਦ ਦੋਸ਼ੀ ਨਾਕਾ ਤੋੜ ਕੇ ਉਥੋਂ ਫਰਾਰ ਹੋ ਗਏ ਹਨ । ਜਾਂਦੇ ਜਾਂਦੇ ਵੀ ਸਮੇਂ ਮੁਲਜ਼ਮਾਂ ਨੇ ਇੱਕ ਕਾਰ ਸਵਾਰ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਏਐਸਆਈ ਬਲਵੰਤ ਸਿੰਘ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਉਰਫ਼ ਬੰਟੀ ਵਾਸੀ ਪਿੰਡ ਜਲੋਟਾ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ 307, 186, 353, 427 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।