Connect with us

Uncategorized

ਅਕਤੂਬਰ ‘ਚ ਰਿਲੀਜ਼ ਹੌਣ ਵਾਲਿਆਂ ਫ਼ਿਲਮਾਂ, ਜਾਣੋ

Published

on

2ਅਕਤੂਬਰ 2023: ਸਾਲ 2023 ‘ਚ ਪੰਜਾਬੀ ਇੰਡਸਟਰੀ ਬਹੁਤ ਹੀ ਵਧੀਆ ਸਾਬਿਤ ਹੋਈ ਹੈ। ਸਾਲ ਦੀ ਰਿਲੀਜ਼ ਹੋਈ ਪਹਿਲੀ ਫਿਲਮ ‘ਕਲੀ ਜੋਟਾ’ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਨਾਲ ਹੋਰ ਵੀ ਕਈ ਸਾਰੀਆਂ ਫਿਲਮਾਂ ਜਿਵੇਂ ਕਿ ‘ਅੰਨ੍ਹੀ ਦਿਆ ਮਜ਼ਾਕ ਏ’, ‘ਜੋੜੀ’ ਤੇ ‘ਗੋਡੇ ਗੋਡੇ ਚਾਅ’ ਵਰਗੀਆਂ ਫਿਲਮਾਂ ਨੂੰ ਪੰਜਾਬੀਆਂ ਨੇ ਖੂਬ ਪਸੰਦ ਕੀਤਾ ਹੈ। ਇਸਦੇ ਨਾਲ ਹੀ ‘ਕੈਰੀ ਆਨ ਜੱਟਾ 3’ ਤੇ ‘ਮਸਤਾਨੇ’ ਵਰਗੀਆਂ ਫਿਲਮਾਂ ਨੇ ਇਤਿਹਾਸ ਵੀ ਰਚਿਆ ਹੈ। ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ ‘ਤੇ 100 ਕਰੋੜ ਤੋਂ ਵੱਧ ਦੀ ਕਮਾਈ ਕਰ ਰਿਕਾਰਡ ਬਣਾਏ ਹਨ।

ਖੈਰ ਅੱਜ ਤੋਂ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਦਰਮਿਆਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਕਤੂਬਰ ਮਹੀਨੇ ‘ਚ ਕਿਹੜੀਆਂ ਪੰਜਾਬੀ ਫਿਲਮਾਂ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀਆਂ ਹਨ

ਐਨੀਹਾਓ ਮਿੱਟੀ  ਪਾਓ (6 ਅਕਤੂਬਰ)
ਇਹ ਫਿਲਮ ਅਕਤੂਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨਿ 6 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ‘ਚ ਹਰੀਸ਼ ਵਰਮਾ, ਅਮਾਇਰਾ ਦਸਤੂਰ, ਕਰਮਜੀਤ ਅਨਮੋਲ ਤੇ ਮੇਘਾ ਸ਼ਰਮਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਨੇ ਕੀਤਾ ਹੈ।

ਪਿੰਡ ਅਮਰੀਕਾ (6 ਅਕਤੂਬਰ)
ਪਿੰਡ ਅਮਰੀਕਾ… ਫਿਲਮ ਦੀ ..ਟੱਕਰ …ਹਰੀਸ਼ ਵਰਮਾ ਦੀ ‘ਐਨੀਹਾਓ ਮਿੱਟੀ ਪਾਓ’ ਨਾਲ ਹੋਣ ਜਾ ਰਹੀ ਹੈ। ਫਿਲਮ 6 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ ਅਤੇ ਫਿਲਮ ਦਾ ਨਾਂ ਸੁਣ ਕੇ ਇਹ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਦਿਲਚਸਪ ਹੋਣ ਵਾਲੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਮਰ ਨੂਰੀ, ਬੀਕੇ ਸਿੰਘ ਰੱਖੜਾ, ਭਿੰਦਾ ਔਜਲਾ ਮੁੱਖ ਕਿਰਦਾਰਾਂ ‘ਚ ਹਨ। ਫਿਲਮ ਦਾ ਨਿਰਦੇਸ਼ਨ ਸਿਮਰਨ ਸਿੰਘ USA ਨੇ ਕੀਤਾ ਹੈ।

ਫਿਰ ਮਾਮਲਾ ਗੜਬੜ ਹੈ (6 ਅਕਤੂਬਰ)
ਗਾਇਕ ਤੋਂ ਅਦਾਕਾਰਾ ਬਣੇ ਨਿੰਜਾ ਵੀ 6 ਅਕਤੂਬਰ ਨੂੰ ਹਰੀਸ਼ ਵਰਮਾ ਨੂੰ ਕੜੀ ਟੱਕਰ ਦੇਣ ਜਾ ਰਹੇ ਹਨ। ਨਿੰਜ ਦੀ ਫਿਲਮ ‘ਫਿਰ ਮਾਮਲਾ ਗੜਬੜ ਹੈ’ 6 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਨਿੰਜਾ ਦੇ ਨਾਲ ਪ੍ਰੀਤ ਕਮਲ, ਉਪੇਸ਼ ਜੰਗਵਾਲ, ਬੀਐਨ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

ਵ੍ਹਾਈਟ ਪੰਜਾਬ (13 ਅਕਤੂਬਰ)
ਵ੍ਹਾਈਟ ਪੰਜਾਬ ਫਿਲਮ ਇੰਨੀਂ ਦਿਨੀਂ ਕਾਫੀ ਜ਼ਿਆਦਾ ਚਰਚਾ ਵਿੱਚ ਹੈ, ਕਿਉਂਕਿ ਇਸ ਵਿੱਚ ਪੰਜਾਬੀਆਂ ਦਾ ਹਰਮਪਿਆਰਾ ਗਾਇਕ ਕਾਕਾ ਐਕਟਿੰਗ ਕਰਨ ਜਾ ਰਿਹਾ ਹੈ। ਇਹ ਕਾਕੇ ਦੀ ਪਹਿਲੀ ਫਿਲਮ ਹੈ। ਜਿਸ ਵਿੱਚ ਉਹ ਗੈਂਗਸਟਰ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਫਿਲਮ ‘ਚ ਕਾਕਾ, ਕਰਤਾਰ ਚੀਮਾ, ਦਕਸ਼ ਅਜੀਤ ਸਿੰਘ, ਰੱਬੀ ਕੰਦੋਲਾ, ਦੀਪਕ ਨਿਆਜ਼ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ 13 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਗੱਬਰ ਸੰਗਰੂਰ ਨੇ ਕੀਤਾ ਹੈ।

ਚਿੜੀਆਂ ਦਾ ਚੰਬਾ (13 ਅਕਤੂਬਰ)
ਚਿੜੀਆਂ ਦਾ ਚੰਬਾ ਫਿਲਮ ਵੀ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਬਹੁਤ ਹੀ ਵਧੀਆ ਸਮਾਜਕ ਮੁੱਦੇ ‘ਤੇ ਬਣੀ ਹੈ, ਜਿਸ ਵਿੱਚ ਮਹਿਲਾ ਸਸ਼ਕਤੀਕਰਨ ਦਾ ਮੁੱਦਾ ਬੜੀ ਖੂਬਸੂਰਤੀ ਚੁੱਕਿਆ ਗਿਆ ਹੈ। ਪੰਜਾਬੀ ਸਿਨੇਮਾ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਜ਼ਰੂਰਤ ਹੈ। ਫਿਲਮ ‘ਚ ਗਾਇਕ ਸ਼ਿਵਜੋਤ, ਅਮਾਇਰਾ ਦਸਤੂਰ, ਸ਼ਰਨ ਕੌਰ, ਨੇਹਾ ਪਵਾਰ ਤੇ ਮਹਿਨਾਜ਼ ਕੌਰ ਮੁੱਖ ਕਿਰਦਾਰਾਂ ‘ਚ ਹਨ। ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਨੇ ਕੀਤਾ ਹੈ।

ਮੌਜਾਂ ਹੀ ਮੌਜਾਂ (20 ਅਕਤੂਬਰ)
‘ਮੌਜਾਂ ਹੀ ਮੌਜਾਂ ਗਿੱਪੀ ਗਰੇਵਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ‘ਚੋਂ ਇੱਕ ਹੈ। ਇਸ ਫਿਲਮ ‘ਚ ਗਿੱਪੀ ਦੇ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਕਾਮੇਡੀ ਕਿੰਗ ਸਮੀਪ ਕੰਗ ਨੇ ਕੀਤਾ ਹੈ।

ਸਰਦਾਰ ਐਂਡ ਸਨਜ਼ (23 ਅਕਤੂਬਰ)
‘ਸਰਦਾਰ ਐਂਡ ਸਨਜ਼’ 23 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ‘ਚ ਯੋਗਰਾਜ ਸਿੰਘ, ਰੌਸ਼ਨ ਪ੍ਰਿੰਸ ਤੇ ਸਰਬਜੀਤ ਚੀਮਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਸਰਬ ਨਾਗਰਾ ਨੇ ਕੀਤਾ ਹੈ।

ਜ਼ਿੰਦਗੀ ਜ਼ਿੰਦਾਬਾਦ (27 ਅਕਤੂਬਰ)
ਇਸ ਮਹੀਨੇ ਨਿੰਜਾ ਦੀਆਂ ਦੋ ਫਿਲਮਾਂ ਇਕੱਠੀਆਂ ਰਿਲੀਜ਼ ਹੋਣਗੀਆਂ। ‘ਜ਼ਿੰਦਗੀ ਜ਼ਿੰਦਾਬਾਦ’ ਵੀ ਉਨ੍ਹਾਂ ਵਿੱਚੋਂ ਇੱਕ ਹੈ। ਫਿਲਮ ‘ਚ ਨਿੰਜਾ ਗੈਂਗਸਟਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲਾ ਹੈ। ਉਹ ਫਿਲਮ ‘ਚ ਮੈਂਡੀ ਤੱਖੜ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਫਿਲਮ ‘ਚ ਮੈਂਡੀ ਤੇ ਨਿੰਜਾ ਦੇ ਨਾਲ ਸੁਖਦੀਪ ਸੁੱਖ, ਅੰਮ੍ਰਿਤ ਅੰਬੀ, ਤੇ ਸਰਦਾਰ ਸੋਹੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਨੇ ਕੀਤਾ ਹੈ।