Connect with us

punjab

ਜਾਣੋ ਪੂਰੇ ਪੰਜਾਬ ਦੇ ਬਲੈਕ ਆਊਟ ਦਾ ਹਾਲ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜੇ ਕੀਤੇ ਹੱਥ

Published

on

electrcity

ਜਿਵੇਂ ਕੀ ਸਭ ਨੇ ਹੀ ਦੇਖ ਲਿਆ ਕਿ ਬੀਤੀ ਰਾਤ ਬਲੈਕ ਆਊਟ ਕਾਰਨ ਸਾਰੇ ਪੰਜਾਬ ‘ਚ ਹਾਹਾਕਾਰ ਮੰਚੀ ਹੋਈ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਪਾਵਰ ਨਿਗਮ ਦੇ ਦਾਅਵੇ ਬਿਲਕੁੱਲ ਹੀ ਗਲਤ ਸਾਬਤ ਹੋ ਰਹੇ ਹਨ। ਮੰਗ ਤੇ ਸਪਲਾਈ ‘ਚ 250 ਮੈਗਾਵਾਟ ਦਾ ਅੰਤਰ ਹੋਣ ਕਾਰਨ ਮਹਿਕਮੇ ਨੇ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਬਿਜਲੀ ਉਪਭੋਗਤਾਵਾਂ ਨੂੰ ਕੱਟਾਂ ਦੀ ਮਾਰ ਮਾਰੀ ਜਾ ਰਹੀ ਹੈ, ਜਿਸ ਕਾਰਨ ਹਰ ਵਰਗ ਪ੍ਰੇਸ਼ਾਨੀ ਝੱਲਣ ਨੂੰ ਮਜ਼ਬੂਰ ਹੈ। ਹਾਲ ਇਹ ਹੈ ਕਿ ਬਿਜਲੀ ਨਾ ਆਉਣ ਸਬੰਧੀ ਪਾਵਰਕਾਮ ਨੂੰ ਬੁੱਧਵਾਰ 10 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ। ਜਲੰਧਰ ਵਿਚ ਦੁਪਹਿਰ 3 ਵਜੇ ਦੇ ਲਗਭਗ ਗਰਮੀ ‘ਚ ਲੋਕਾਂ ਨੂੰ ਕੱਟਾਂ ਦੇ ਕਾਰਨ ਪ੍ਰੇਸ਼ਾਨੀ ਝੱਲਣੀ ਪਈ ਅਤੇ ਰਾਤ ਨੂੰ ‘ਬਲੈਕ ਆਊਟ’ ਹੋ ਗਿਆ। ਬਿਜਲੀ ਖਰਾਬੀ ਦੀਆਂ 10 ਹਜ਼ਾਰ ਸ਼ਿਕਾਇਤਾਂ ਆਉਣ ਤੋਂ ਸਾਫ਼ ਹੋ ਜਾਂਦਾ ਹੈ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਕਿਸ ਕਦਰ ਵਧ ਚੁੱਕੀਆਂ ਹਨ। ਬਿਜਲੀ ਨਾ ਮਿਲਣ ਦੇ ਨਾਲ-ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਤਰਸਣਾ ਪੈ ਰਿਹਾ ਹੈ। ਲੋਕ ਪਾਵਰ ਨਿਗਮ ਦੀਆਂ ਨੀਤੀਆਂ ਨੂੰ ਕੋਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਸਹੂਲਤਾਂ ਦੇਣ ਦੀਆਂ ਗੱਲਾਂ ਕਰ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ’ਤੇ ਥੋਪੇ ਜਾ ਰਹੇ ਹਨ। ਪਾਵਰ ਨਿਗਮ ਵੱਲੋਂ ਮੰਗਲਵਾਰ ਦੋ ਘੰਟੇ ਦਾ ਕੱਟ ਲਾਇਆ ਗਿਆ ਸੀ ਪਰ ਬੁੱਧਵਾਰ ਉਪਭੋਗਤਾਵਾਂ ਨੂੰ ਉਮੀਦ ਸੀ ਕਿ ਹੁਣ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਕੱਟ ਨਹੀਂ ਲਾਇਆ ਜਾਵੇਗਾ ਪਰ ਬੁੱਧਵਾਰ ਨੂੰ ਤਿੰਨ ਵਜੇ ਪਾਵਰਕੱਟ ਸ਼ੁਰੂ ਹੋ ਗਿਆ, ਜਿਸ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ। ਇਸ ਤੋਂ ਬਾਅਦ 6 ਵਜੇ ਬਤੀ ਚਾਲੂ ਹੋਈ। ਬਿਜਲੀ ਆਉਣ ’ਤੇ 1-2 ਘੰਟਿਆਂ ਤਕ ਕਈ ਇਲਾਕਿਆਂ ਵਿਚ ਪਾਣੀ ਨਹੀਂ ਆਇਆ। ਇਸ ਤੋਂ ਬਾਅਦ ਮਹਿਕਮੇ ਵੱਲੋਂ 8.40 ਵਜੇ ਮੁੜ ਕੱਟ ਲੱਗ ਗਿਆ। ਉਕਤ ਘੱਟ ਰਾਤ 11 ਵਜੇ ਤਕ ਨਿਰੰਤਰ ਜਾਰੀ ਰਿਹਾ ਪਰ ਇਸ ਕੱਟ ਨੂੰ 10.10 ਵਜੇ ਕੈਂਸਲ ਕਰ ਦਿੱਤਾ ਗਿਆ। ਇਸ ਦੇ ਬਾਅਦ ਫਿਰ ਵੀ ਵਿਚ-ਵਿਚਾਲੇ ਬਿਜਲੀ ਮਹਿਕਮੇ ਵੱਲੋਂ ਬਿਜਲੀ ਬੰਦ ਕਰ ਦਿੱਤੀ ਜਾਂਦੀ ਸੀ। ਮੰਗਲਵਾਰ ਨੂੰ ਦੋ ਘੰਟੇ ਅਤੇ ਬੁੱਧਵਾਰ ਨੂੰ ਲਗਭਗ ਸਾਢੇ ਚਾਰ ਘੰਟੇ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁਸ਼ਵਾਰ ਕਰ ਦਿੱਤਾ। ਨਾਈਟ ਜਾਬ ਕਰਨ ਵਾਲੇ ਲੋਕ ਬੇਹੱਦ ਪ੍ਰੇਸ਼ਾਨੀ ਝੱਲ ਰਹੇ ਹਨ ਕਿਉਂਕਿ ਉਨ੍ਹਾਂ ਨੇ ਸਵੇਰੇ ਅਤੇ ਦੁਪਹਿਰ ਨੂੰ ਆਰਾਮ ਕਰਨਾ ਹੁੰਦਾ ਹੈ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿਚ ਵੀ ਜੇਕਰ ਇਸੇ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਰਹੀਆਂ ਤਾਂ ਉਨ੍ਹਾਂ ਲਈ ਪ੍ਰੇਸ਼ਾਨੀ ਵਧੇਗੀ। ਉੱਥੇ ਹੀ ਦੇਖਣ ਨੂੰ ਮਿਲਿਆ ਹੈ ਕਿ ਜਲੰਧਰ ਦੇ ਕਈ ਸ਼ਿਕਾਇਤ ਕੇਂਦਰਾਂ ਦੇ ਦਰਵਾਜ਼ਿਆਂ ’ਤੇ ਤਾਲੇ ਲਟਕੇ ਹੋਏ ਸਨ। ਪਟਿਆਲਾ ਵਿਚ ਹੋਈ ਗੱਲਬਾਤ ਦੌਰਾਨ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੀਂਹ ਨਹੀਂ ਪਵੇਗਾ ਕੱਟਾਂ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਪੰਜਾਬ ਵਿਚ 8-8 ਘੰਟਿਆਂ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇੰਤਜ਼ਾਮ ਕਰਨੇ ਚਾਹੀਦੇ ਸਨ।

ਬਿਜਲੀ ਕੱਟ ਝਲ ਰਹੇ ਲੋਕਾਂ ਦਾ ਪਾਰਾ ਰਾਤ 9 ਵਜੇ ਤੋਂ ਬਾਅਦ ਕਾਫ਼ੀ ਹਾਈ ਹੋ ਗਿਆ। ਇਸ ਦੌਰਾਨ ਕਰੀਬ 200 ਲੋਕਾਂ ਨੇ ਮਕਸੂਦਾਂ ਵਿਚ ਰਾਤ 9 ਵਜੇ ਤੋਂ ਲੈ ਕੇ 1.30 ਵਜੇ ਤੱਕ ਧਰਨਾ ਲਗਾਇਆ। ਇਸ ਦੌਰਾਨ ਪੁਲਿਸ ਮੁਲਾਜ਼ਮ ਧਰਨਾ ਹਟਾਉਣ ਲਈ ਲੋਕਾਂ ਨੂੰ ਸਮਝਾਉਂਦੇ ਰਹੇ ਪਰ ਉਨ੍ਹਾਂ ਨੇ ਇਕ ਨਹੀਂ ਸੁਣੀ। ਇਸ ਦੌਰਾਨ 4 ਘੰਟਿਆਂ ਤੱਕ ਕਰੀਬ ਇਕ ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਇਸੇ ਤਰ੍ਹਾਂ ਆਦਰਸ਼ ਨਗਰ, ਬਸਤੀ ਗੁਜ਼ਾਂ, ਜੇ. ਪੀ. ਨਗਰ, ਕ੍ਰਿਸ਼ਨਾ ਨਗਰ ਵਿਚ ਵੀ ਲੋਕਾਂ ਨੇ ਪਾਵਰਕਾਮ, ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਬਸਤੀ ਗੁਜ਼ਾਂ ਵਿਚ ਲੋਕ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰਾਤ 10 ਵਜੇ ਦੇ ਕਰੀਬ 200 ਲੋਕ ਬੂਟਾ ਮੰਡੀ ਡਿਵੀਜ਼ਨ ਵਿਚ ਧਰਨਾ ਪ੍ਰਦਰਸ਼ਨ ਲਈ ਪਹੁੰਚੇ ਤਾਂ ਸ਼ਿਕਾਇਤ ਕੇਂਦਰਾਂ ‘ਤੇ ਬੈਠੇ ਕਰਮਚਾਰੀ ਉਥੋਂ ਨਿਕਲ ਗਏ ਕਿ ਕਿਤੇ ਲੋਕਾਂ ਦੇ ਗੁੱਸੇ ਦੇ ਸ਼ਿਕਾਰ ਨਾ ਹੋ ਜਾਣ।