Connect with us

National

ਗੁਜਰਾਤ ਦੇ ਇਕ ਗੇਮ ਜ਼ੋਨ ‘ਚ ਅੱਗ ਲੱਗਣ ਦਾ ਕੀ ਹੋ ਸਕਦਾ ਹੈ ਕਾਰਨ

Published

on

GUJARAT : ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਬੀਤੇ ਦਿਨ ਇੱਕ ਟੀਆਰਪੀ ਗੇਮ ਜ਼ੋਨ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ | ਹਾਦਸਾ ਇਹ ਹੈ ਕਿ ਗੇਮ ਜ਼ੋਨ ਵਿੱਚ ਭਿਆਨਕ ਅੱਗ ਲੱਗ ਗਈ ਸੀ ਜਿਸ ਵਕਤ ਅੱਗ ਲੱਗੀ ਉਸ ਵਕਤ ਗੇਮ ਜ਼ੋਨ ਦੇ ਅੰਦਰ ਕਈ ਲੋਕ ਸ਼ਾਮਿਲ ਸੀ| ਜਿਸ ਅੱਗ ਲੱਗਣ ਕਾਰਨ ਵਿੱਚੋ ਵਿੱਚ 12 ਬੱਚਿਆਂ ਸਮੇਤ ਕਈ ਮੌਤਾਂ ਹੋ ਗਈਆਂ ਹਨ । ਸਾਰੀਆਂ ਲਾਸ਼ਾ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ |

ਕਿਵੇਂ ਅਤੇ ਕਦੋ ਵਾਪਰਿਆ ਹਾਦਸਾ

ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ ਲੈਣ ਲਈ ਅਕਸਰ ਲੋਕ ਅਤੇ ਜ਼ਿਆਦਾਤਰ ਬੱਚੇ ਇਸ ਟੀਆਰਪੀ ਗੇਮ ਵਿੱਚ ਆਉਂਦੇ ਹਨ। ਇਸ ਦੌਰਾਨ ਕਾਫੀ ਭੀੜ ਵੀ ਸੀ । ਗੇਮ ਜ਼ੋਨ ਵਿਚ ਭਿਆਨਕ ਅੱਗ ਲੱਗ ਗਈ ਅਤੇ ਕੁੱਝ ਹੀ ਪਲਾਂ ‘ਚ ਸਾਰਿਆਂ ਦੀਆਂ ਖੁਸ਼ੀਆਂ ਤਬਾਹ ਹੋ ਗਈਆ ਹਨ| ਇਹ ਅੱਗ 25 ਮਈ ਦੀ ਸ਼ਾਮ ਨੂੰ ਲੱਗੀ ਹੈ| ਅੱਗ ਲਗਣ ਕਾਰਨ ਬੱਚਿਆਂ ਸਮੇਤ ਕਈ ਮੌਤਾਂ ਹੋ ਗਈਆਂ ਹਨ|
ਬੀਤੀ ਸ਼ਾਮ ਕਰੀਬ 4.30 ਵਜੇ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਕਿ ਟੀਆਰਪੀ ਗੇਮ ਜ਼ੋਨ ਵਿੱਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।

ਪੁਲਿਸ ਨੇ ਹਿਰਾਸਤ ‘ਚ ਲਿਆ TRP ਗੇਮ ਜੋਨ ਦਾ ਮਾਲਕ

ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਦੱਸਿਆ , “ਯੁਵਰਾਜ ਸਿੰਘ ਸੋਲੰਕੀ ਇਸ ਗੇਮ ਜ਼ੋਨ ਦੇ ਮਾਲਕ ਹਨ। ਅਸੀਂ ਇਸ ਮਾਮਲੇ ਵਿੱਚ ਮੌਤ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕਰਾਂਗੇ। ਫਿਰ ਅਸੀਂ ਅੱਗੇ ਜਾਂਚ ਕਰਾਂਗੇ।”

ਹਾਦਸੇ ਤੋਂ ਬਾਅਦ ਰਾਜਕੋਟ ਪੁਲਿਸ ਨੇ ਟੀਆਰਪੀ ਗੇਮ ਜੋਨ ਦੇ ਮਾਲਕ ਅਤੇ ਉਸਦੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਘਟਨਾ ਤੇ PM ਮੋਦੀ ਨੇ ਕੀਤਾ ਟਵੀਟ

ਰਾਜਕੋਟ ‘ਚ ਅੱਗ ਲੱਗਣ ਦੀ ਘਟਨਾ ਤੋਂ ਬੇਹੱਦ ਦੁਖੀ ਹਾਂ। ਮੇਰੇ ਵਿਚਾਰ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਜ਼ਖਮੀਆਂ ਲਈ ਮੈਂ ਅਰਦਾਸ ਕਰਦਾ ਹਾਂ । ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨਕੀਤੀ ਜਾਵੇਗੀ|