Punjab
ਕੋਠੀ ਚੋ ਬੁਲਟ ਮੋਟਰਸਾਈਕਲ ਹੋਇਆ ਚੋਰੀ , ਵਾਰਦਾਤ ਸੀਸੀਟੀਵੀ ਕੈਮਰਾ ਚ ਹੋਈ ਕੈਦ

ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ ਸਕੂਟਰ ਚੋਰੀ ਹੁੰਦੇ ਤਾਂ ਤੁਸੀਂ ਸੁਣੇ ਹੋਣਗੇ ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਘਰਾਂ ਦੇ ਅੰਦਰੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰ ਰਹੇ ਹਨ ਕਾਦੀਆਂ ਦੇ ਰਜਾਦਾ ਰੋਡ ਤੇ ਸਥਿਤ ਇਕ ਕੋਠੀ ਦੇ ਅੰਦਰ ਤੋਂ ਚੋਰ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ ਉਥੇ ਹੀ ਇਸ ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀਸੀਟੀਵੀ ਵਿੱਚ ਦਿਖ ਰਿਹਾ ਹੈ ਕਿ ਤਿੰਨ ਨੌਜਵਾਨ ਜੋ ਕਿ ਨੂੰ ਆਪਣੇ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਬੜੇ ਹੀ ਆਰਾਮ ਨਾਲ ਇਕ ਘਰ ਦਾ ਗੇਟ ਖੋਲ੍ਹ ਕੇ ਅੰਦਰ ਜਾ ਕੇ ਉਨ੍ਹਾਂ ਦਾ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ ਉਥੇ ਹੀ ਮੋਟਰਸਾਈਕਲ ਮਲਿਕ ਜਤਿੰਦਰ ਪਾਲ ਸਿੰਘ ਦਾ ਕਹਿਣਾ ਹੀ ਕਿ ਉਹਨਾਂ ਵੱਲੋਂ ਚੋਰੀ ਦੀ ਰਿਪੋਰਟ ਥਾਣਾ ਕਾਦੀਆਂ ਵਿਚ ਦੇ ਦਿੱਤੀ ਗਈ ਹੈ ਅਤੇ ਉਹਨਾਂ ਮੰਗ ਕੀਤੀ ਕਿ ਐਸੇ ਸ਼ਾਤਿਰ ਚੋਰਾਂ ਨੂੰ ਜਲਦ ਕਾਬੂ ਕਰਨਾ ਚਾਹੀਦਾ ਹੈ |