Punjab
ਲੱਦਾਖ ਕਾਂਡ: CM ਮਾਨ ਅੱਜ ਮਿਲਣਗੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ…

27ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਅੱਜ ਲੱਦਾਖ ਹਾਦਸੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਘਰ ਜਾਣਗੇ। ਸ਼ਹੀਦ ਜਵਾਨਾਂ ਤਰਨਦੀਪ ਅਤੇ ਰਮੇਸ਼ ਲਾਲ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਦੋਵੇਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਚੈੱਕ ਸੌਂਪਣਗੇ। ਸੀ.ਐਮ ਮਾਨ 1 ਵਜੇ ਬੱਸੀ ਪਠਾਣਾ ਅਤੇ 3 ਵਜੇ ਫਰੀਦਕੋਟ ਪਹੁੰਚਣਗੇ। ਦੱਸ ਦੇਈਏ ਕਿ ਤਰਨਦੀਪ ਬੱਸੀ ਪਠਾਣਾ ਦੇ ਪਿੰਡ ਕਮਾਲੀ ਦਾ ਰਹਿਣ ਵਾਲਾ ਸੀ ਅਤੇ ਇੱਕ ਹੋਰ ਜਵਾਨ ਰਮੇਸ਼ ਲਾਲ ਫਰੀਦਕੋਟ ਦਾ ਰਹਿਣ ਵਾਲਾ ਸੀ।
ਜ਼ਿਕਰਯੋਗ ਹੈ ਕਿ ਲੱਦਾਖ ‘ਚ ਭਾਰਤੀ ਫੌਜ ਦਾ ਵਾਹਨ ਖਾਈ ‘ਚ ਡਿੱਗ ਗਿਆ ਸੀ, ਜਿਸ ‘ਚ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ‘ਚੋਂ 2 ਜਵਾਨ ਪੰਜਾਬ ਦੇ ਰਹਿਣ ਵਾਲੇ ਸਨ। ਇਨ੍ਹਾਂ ਜਵਾਨਾਂ ਦੀ ਦੁਖਦਾਈ ਖ਼ਬਰ ਮਿਲਣ ਤੋਂ ਬਾਅਦ ਸੀ.ਐਮ. ਮਾਨ ਨੇ ਟਵੀਟ ਕਰਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਸੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਸੀ ਕਿ ਉਹ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ।