Corona Virus
81ਸਾਲਾਂ ਨੇ ਮਹਾਰਾਸ਼ਟਰ ਵਿੱਚ ਲਗਾਇਆ ਲੰਗਰ, ਪੰਜਾਬ ਦੇ ਮੁੱਖਮੰਤਰੀ ਨੇ ਕੀਤੀ ਸ਼ਲਾਘਾ
ਚੰਡੀਗੜ੍ਹ, 3 ਜੂਨ : ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਦਿਨੋ – ਦਿਨ ਵੱਧਦਾ ਜਾ ਰਿਹਾ, ਜਿਸਦੇ ਚਲਦੇ ਪ੍ਰਸ਼ਾਸ਼ਨ, ਡਾਕਟਰ ਅਤੇ ਕਰਮਚਾਰੀਆਂ ਨੇ ਪਹਿਲੇ ਦਿਨ ਤੋਂ ਹੀ ਇਹਨਾਂ ਔਖੇ ਹਾਲਾਤਾਂ ਵਿੱਚ ਪੂਰੇ ਦੇਸ਼ ਭਰ ਦਾ ਸਾਥ ਦਿੱਤਾ।

ਦਸ ਦਈਏ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 81 ਸਾਲਾਂ ਬਾਬਾ ਕਰਨੈਲ ਸਿੰਘ ਖਹਿਰਾ ਜੀ ਦਾ ਬੜੇ ਆਦਰ ਪੂਰਵਕ ਸਤਿਕਾਰ ਕੀਤਾ ਜਿਹਨਾਂ ਨੇ ਮਹਾਰਾਸ਼ਟਰ ਵਿੱਚ ਨੈਸ਼ਨਲ ਹਾਈਵੇਅ 7 ‘ਤੇ ‘ਗੁਰੂ ਕਾ ਲੰਗਰ’ ਚਲਾ ਕੇ ਕਰੀਬ 20 ਲੱਖ ਲੋਕਾਂ ਨੂੰ ਰੋਜ਼ਾਨਾ ਲੰਗਰ ਛਕਾਇਆ। ਇਸ ਵਿੱਚ ਉਨ੍ਹਾਂ ਦੇ 17 ਸੇਵਕ ਵੀ ਇਸ ਨਿਸ਼ਕਾਮ ਸੇਵਾ ਵਿੱਚ ਲੱਗੇ ਹੋਏ ਹਨ।