Connect with us

Punjab

ਐਸਐਸਪੀ ਦਫਤਰ ਬਾਹਰ ਦੇਰ ਰਾਤ ਇਕ ਔਰਤ ਨੇ ਪਤੀ ਅਤੇ ਸੁਹਰੇ ਪਰਿਵਾਰ ਤੋਂ ਦੁਖੀ ਹੋ ਖਾਂਦਾ ਜਹਿਰ – ਪੁਲਿਸ ਨੇ ਭੇਜਿਆ ਹਸਪਤਾਲ

Published

on

ਬੀਤੀ ਦੇਰ ਰਾਤ ਬਟਾਲਾ ਦੇ ਸਿਵਲ ਲਾਈਨ ਥਾਣਾ ਅਤੇ ਐਸਐਸਪੀ ਬਟਾਲਾ ਦੇ ਦਫਤਰ ਦੇ ਨੇੜੇ ਇਕ ਔਰਤ ਵਲੋਂ ਜਹਿਰ ਨਿਗਲ ਆਪਣੇ ਸੁਹਰੇ ਪਰਿਵਾਰ ਖਿਲਾਫ ਤੰਗ ਪਰੇਸ਼ਾਨ ਕਰਨ ਦੇ ਆਰੋਪ ਲਗਾਏ ਗਏ ਉਥੇ ਹੀ ਉਕਤ ਮਹਿਲਾ ਵਲੋਂ ਇਹ ਵੀ ਆਰੋਪ ਲਗਾਏ ਗਏ ਕਿ ਉਸ ਦਾ ਪਤੀ ਇਕ ਸਰਕਾਰੀ ਮੁਲਾਜਿਮ ਹੈ ਅਤੇ ਉਸਦੇ ਰਿਸ਼ਤੇਦਾਰ ਪੁਲਿਸ ਚ ਨੌਕਰੀ ਕਰਦਾ ਹੈ ਜਿਸ ਦੇ ਚਲਦੇ ਉਸਨੂੰ ਪੁਲਿਸ ਵਲੋਂ ਵੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਉਥੇ ਹੀ ਉਕਤ ਮਹਿਲਾ ਨੇ ਪੁਲਿਸ ਥਾਣਾ ਸਿਵਲ ਲਈਨ ਬਟਾਲਾ ਦੇ ਇੰਚਾਰਜ ਅਤੇ ਉਥੇ ਤੈਨਾਤ ਅਧਕਾਰੀਆਂ ਤੇ ਆਰੋਪ ਲਗਾਏ ਕਿ ਜਦ ਉਹ ਅੱਜ ਸ਼ਾਮ ਇਥੇ ਆਪਣੀ ਸ਼ਕਾਇਤ ਸੰਬੰਧੀ ਆਈ ਤਾ ਉਸ ਨੂੰ ਇਨਸਾਫ ਦੇਣਾ ਤਾ ਦੂਰ ਬਲਕਿ ਉਸ ਨੂੰ ਧਕੇ ਮਾਰ ਪੁਲਿਸ ਸਟੇਸ਼ਨ ਤੋਂ ਬਾਹਰ ਕੱਢਿਆ ਗਿਆ ਹੈ

ਉਥੇ ਹੀ ਉਕਤ ਮਹਿਲਾ ਨੇ ਕਿਹਾ ਕਿ ਉਹ ਆਪਣੇ ਪਤੀ ਸੁਹਰੇ ਪਰਿਵਾਰ ਅਤੇ ਪੁਲਿਸ ਤੋਂ ਦੁਖੀ ਹੋ ਉਸਨੇ ਆਤਮਹੱਤਿਆ ਕਰਨਾ ਦਾ ਫੈਸਲਾ ਲਿਆ ਅਤੇ ਜਹਿਰ ਨਿਗਲ ਲਿਆ ਹੈ | ਉਥੇ ਹੀ ਪੁਲਿਸ ਅਧਕਾਰੀ ਬਲਦੇਵ ਸਿੰਘ ਨੇ ਪੀੜਤ ਔਰਤ ਵਲੋਂ ਪੁਲਿਸ ਤੇ ਲਗਾਏ ਆਰੋਪਾਂ ਨੂੰ ਗ਼ਲਤ ਕਰਾਰ ਦਿਤਾ ਅਤੇ ਏਐਸਈ ਬਲਦੇਵ ਸਿੰਘ ਮੁਤਾਬਿਕ ਕਿ ਸੂਚਨਾ ਮਿਲੀ ਸੀ ਕਿ ਪੁਲਿਸ ਥਾਣਾ ਦੇ ਨੇੜੇ ਕਿਸੇ ਔਰਤ ਦੀ ਹਾਲਾਤ ਠੀਕ ਨਹੀਂ ਹੈ ਅਤੇ ਜਿਸ ਦੇ ਚਲਦੇ ਪੁਲਿਸ ਮੁਲਾਜਿਮਾ ਵਲੋਂ ਐਮਬੂਲੈਂਸ ਮੰਗਵਾ ਕੇ ਉਕਤ ਮਹਿਲਾ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ |

ਪੁਲਿਸ ਅਧਕਾਰੀ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਉਕਤ ਮਹਿਲਾ ਥਾਣਾ ਆਈ ਹੀ ਨਹੀਂ ਅਤੇ ਉਹ ਜੋ  ਸ਼ਕਾਇਤ ਦੱਸਦੀ ਹੈ ਉਸ ਬਿਆਨ ਦੇ ਅਧਾਰ ਤੇ ਜਾਂਚ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੇਕਿਨ ਪਹਿਲ ਦੇ ਅਧਾਰ ਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ |