Punjab
ਲਾਅ ਯੂਨੀਵਰਸਿਟੀ ਤੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵੱਲੋ ਜੇਲ੍ਹ ਪ੍ਰਸ਼ਾਸਨ ‘ਤੇ ਡਿਪਲੋਮਾ ਕੋਰਸ ਦੀ ਸ਼ੁਰੂਆਤ

ਪਟਿਆਲਾ:
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਅਤੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਨੇ ਜੇਲ੍ਹ ਪ੍ਰਸ਼ਾਸਨ ਵਿਸ਼ੇ ‘ਤੇ ਇਕ ਡਿਪਲੋਮਾ ਕੋਰਸ ਸ਼ੁਰੂ ਕੀਤਾ ਹੈ। ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼ ਇਨ ਕ੍ਰਿਮੀਨਲ ਲਾਅ ਵੱਲੋਂ ਕਰਵਾਏ ਜਾਣ ਵਾਲੇ ਇਸ ਪੋਸਟ ਗ੍ਰੈਜੂਏਟ ਡਿਪਲੋਮਾ ਆਨ ਪ੍ਰਿਜ਼ਨ ਐਡਮਨਿਸਟਰੇਸ਼ਨ ਦੀ ਸ਼ੁਰੂਆਤ ਸਬੰਧੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜੀ.ਐਸ. ਬਾਜਪਾਈ ਅਤੇ ਆਈ.ਜੀ. ਜੇਲ੍ਹਾਂ ਆਰ.ਕੇ. ਅਰੋੜਾ ਨੇ ਇਕ ਮੀਟਿੰਗ ਕਰਕੇ ਕੋਰਸ ਦੀ ਮਹੱਤਤਾ ਅਤੇ ਜੇਲ੍ਹ ਪ੍ਰਸ਼ਾਸਨ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਦੇ ਅਹਿਮ ਫੈਸਲਿਆਂ ਸਮੇਤ ਜੇਲ੍ਹਾਂ ਅੰਦਰ ਕੀਤੀਆਂ ਜਾ ਰਹੀਆਂ ਸਕਾਰਾਤਮਿਕ ਪਹਿਲਕਦਮੀਆਂ ‘ਤੇ ਚਰਚਾ ਕੀਤੀ।
ਇਸ ਮੌਕੇ ਆਈ.ਜੀ. ਜੇਲ੍ਹਾਂ ਆਰ.ਕੇ. ਅਰੋੜਾ ਨੇ ਸੁਧਾਰ ਘਰਾਂ ‘ਚ ਦਰਪੇਸ਼ ਸਮੱਸਿਆਵਾਂ ‘ਤੇ ਗੱਲ ਕਰਦਿਆਂ ਭਾਰਤ ‘ਚ ਜੇਲ੍ਹਾਂ ਦੀ ਸਥਿਤੀ ਅਤੇ ਪ੍ਰਸ਼ਾਸਨਿਕ ਸੁਧਾਰ ਸਬੰਧੀ ਗੱਲ ਕੀਤੀ। ਇਸ ਮੌਕੇ ਕੋਆਰਡੀਨੇਟਰ ਪ੍ਰੋ (ਡਾ.) ਸ਼ਰਨਜੀਤ ਤੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਵਾਈਸ ਪ੍ਰਿੰਸੀਪਲ ਮੁਕੇਸ਼ ਕੁਮਾਰ ਸ਼ਰਮਾ ਵੀ ਮੌਜੂਦ ਸਨ।