Connect with us

National

ਜਾਣੋ ਕਿਵੇਂ ਇਕ ਪਤੀ ਤੇ ਪਰਿਵਾਰ ਵੱਲੋਂ ਦੁਰਕਾਰੀ ਕੁੜੀ ਨੇ ਸੜਕਾਂ ਨਿੰਬੂ ਪਾਣੀ ਵੇਚ ਬਣੀ ਸਬ- ਇੰਸਪੈਕਟਰ

Published

on

police

ਕਿਹਾ ਜਾਂਦਾ ਹੈ ਕਿ ਜੇਕਰ ਮਨ ’ਚ ਕੁਝ ਕਰਨ ਦਾ ਜਨੂੰਨ ਅਤੇ ਮਜ਼ਬੂਤ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਤੁਹਾਡੇ ਅੱਗੇ ਗੋਡੇ ਟੇਕਣ ਨੂੰ ਮਜਬੂਰ ਹੋ ਜਾਂਦੀ ਹੈ। ਇਕ ਅਜਿਹੀ ਹੀ ਕੁੜੀ ਬਾਰੇ ਅਸੀਂ ਤੁਹਾਨੂੰ ਦੱਸਾਂਗੇ, ਜਿਸ ਦੀ ਪ੍ਰੇਰਣਾਦਾਇਕ ਕਹਾਣੀ ਨੇ ਸਭ ਨੂੰ ਆਪਣੇ ਵੱਲ ਖਿੱਚਿਆ ਹੈ। ਨਿੰਬੂ ਪਾਣੀ ਤੇ ਆਈਸਕ੍ਰੀਮ ਵੇਚਣ ਵਾਲੀ ਕੁੜੀ ਅੱਜ ਆਪਣੇ ਹੌਂਸਲੇ ਸਦਕਾ ਸਬ-ਇੰਸਪੈਕਟਰ ਬਣ ਗਈ ਹੈ। ਕੇਰਲ ਦੇ ਵਰਕਲਾ‘ਚ ਆਪਣੀ ਰੋਜ਼ੀ-ਰੋਟੀ ਲਈ ਸੈਲਾਨੀਆਂ ਨੂੰ ਨਿੰਬੂ ਪਾਣੀ ਅਤੇ ਆਈਸਕ੍ਰੀਮ ਵੇਚਣ ਵਾਲੀ 18 ਸਾਲਾ ਐਨੀ ਸ਼ਿਵਾ ਨੇ ਕਦੇ ਆਪਣੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਉਸੇ ਇਸ ਥਾਂ ’ਤੇ ਪੁਲਿਸ ਸਬ-ਇੰਸਪੈਕਟਰ ਦੇ ਰੂਪ ਵਿਚ ਤਾਇਨਾਤ ਹੋਵੇਗੀ। ਓਧਰ ਕੇਰਲ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਵਧਾਈ ਦਿੰਦੇ ਹੋਏ ਟਵੀਟ ਵੀ ਕੀਤਾ ਹੈ। ਇਸ ਟਵੀਟ ’ਚ ਕਿਹਾ ਗਿਆ ਕਿ ਇੱਛਾ ਸ਼ਕਤੀ ਤੇ ਆਤਮਵਿਸ਼ਵਾਸ ਦਾ ਇਕ ਸੱਚਾ ਮਾਡਲ। ਇਕ 18 ਸਾਲਾ ਕੁੜੀ ਜੋ ਆਪਣੇ 6 ਮਹੀਨੇ ਦੇ ਬੱਚੇ ਨਾਲ ਪਤੀ ਤੇ ਪਰਿਵਾਰ ਵਲੋਂ ਦੁਰਕਾਰਨ ਮਗਰੋਂ ਸੜਕਾਂ ’ਤੇ ਛੱਡ ਦਿੱਤਾ ਗਿਆ। ਅੱਜ ਵਰਕਲਾ ਪੁਲਿਸ ਸਟੇਸ਼ਨ ’ਚ ਸਬ-ਇੰਸਪੈਕਟਰ ਬਣੀ ਹੈ।  ਐਨੀ ਸ਼ਿਵਾ ਜੋ ਹੁਣ 31 ਸਾਲ ਦੀ ਹੈ, ਵਰਕਲਾ ਪੁਲਿਸ ਸਟੇਸ਼ਨ ’ਚ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਦੇ ਰੂਪ ਵਿਚ ਸ਼ਾਮਲ ਹੋਈ ਹੈ। ਸ਼ਿਵਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮੇਰੀ ਪੋਸਟਿੰਗ ਵਰਕਲਾ ਪੁਲਿਸ ਸਟੇਸ਼ਨ ਵਿਚ ਹੋਈ। ਇਹ ਇਕ ਅਜਿਹੀ ਥਾਂ ਹੈ, ਜਿੱਥੇ ਮੈਂ ਆਪਣੇ ਛੋਟੇ ਬੱਚੇ ਨਾਲ ਹੰਝੂ ਵਹਾਏ ਅਤੇ ਮੇਰੀ ਸਾਰ ਲੈਣ ਵਾਲਾ ਕੋਈ ਨਹੀਂ ਸੀ। ਉਸ ਨੇ ਆਪਣੀ ਜ਼ਿੰਦਗੀ ’ਚ ਬਹੁਤ ਨੌਕਰੀਆਂ ਕੀਤੀਆਂ। ਉਸ ਨੇ ਤਿਉਹਾਰਾਂ ਦੌਰਾਨ ਮੇਲਿਆਂ ’ਚ ਆਈਸਕ੍ਰੀਮ ਤੇ ਨਿੰਬੂ ਪਾਣੀ ਵੇਚਿਆ।

ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਨਿੰਬੂ ਪਾਣੀ ਵੇਚਿਆ। ਇਕੱਲੀ ਮਾਂ ਹੋਣ ਕਰ ਕੇ ਉਸ ਨੂੰ ਖ਼ੁਦ ਲਈ ਤੇ ਆਪਣੇ ਬੱਚੇ ਲਈ ਕਿਰਾਏ ’ਤੇ ਮਕਾਨ ਲੱਭਣ ’ਚ ਮੁਸ਼ਕਲ ਆਈ। ਉਸ ਨੇ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਮੁੰਡਿਆਂ ਵਾਂਗ ਵਾਲ ਕਟਵਾ ਲਏ। ਸ਼ਿਵਾ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਆਈ. ਪੀ. ਐੱਸ. ਅਧਿਕਾਰੀ ਬਣਨਾ ਚਾਹੁੰਦੀ ਸੀ ਪਰ ਕਿਸਮਤ ’ਚ ਕੁਝ ਹੋਰ ਚੀਜ਼ਾਂ ਸਨ। ਹੁਣ ਫੇਸਬੁੱਕ ਪੋਸਟ ਨੂੰ ਕਈ ਲੋਕਾਂ ਵਲੋਂ ਸਾਂਝਾ ਕੀਤਾ ਜਾ ਰਿਹਾ ਹੈ ਤੇ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੀ ਹਾਂ। ਸ਼ਿਵਾ ਨੇ  ਇਹ ਵੀ ਕਿਹਾ ਕਿ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਮਹਿਲਾ ਆਪਣੇ ਪੈਰਾਂ ’ਤੇ ਖੜ੍ਹੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਉਸ ਦੀ ਜੀਵਨ ਕਹਾਣੀ ਤੋਂ ਪ੍ਰੇਰਣਾ ਮਿਲੇਗੀ।