punjab
ਜਾਣੋ ਕਿਵੇਂ ਬਿਜਲੀ ਸੰਕਟ ਦੇ ਚੱਲਦਿਆਂ ਮੇਅਰ ਦਾ ਕਮਰਾ ਕੂਲ ਕਰਨ ਲਈ ਬਣਾਇਆ ਪ੍ਰਸਤਾਵ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ’ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸਰਕਾਰੀ ਦਫ਼ਤਰਾਂ ’ਚ ਏ. ਸੀ. ਚਲਾਉਣ ’ਤੇ ਰੋਕ ਲਗਾਈ ਗਈ ਹੈ, ਉਥੇ ਹੀ ਜਲੰਧਰ ਦੇ ਮੇਅਰ ਦੇ ਕਮਰੇ ਨੂੰ ਠੰਡਾ ਕਰਨ ਲਈ ਨਵੇਂ ਏ. ਸੀ. ਦਾ ਪ੍ਰਸਤਾਵ ਬਣਾਇਆ ਗਿਆ ਹੈ। ਦਰਅਸਲ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਦੇ ਮਾਡਲ ਟਾਊਨ ਸਥਿਤ ਸਰਕਾਰੀ ਰਿਹਾਇਸ਼ ’ਚ ਡੇਢ ਟਨ ਦਾ ਏ. ਸੀ. ਲਗਾਉਣ ਦਾ ਪ੍ਰਸਤਾਵ ਇਥੋਂ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਕੀਮਤ 1.34 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਇਲਾਵਾ ਸਰਕਾਰੀ ਰਿਹਾਇਸ਼ ਦੀਆਂ ਕੁਰਸੀਆਂ ਦੀ ਮੁਰਮੰਤ ’ਤੇ 75, 220 ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਸਬੰਧ ’ਚ 9 ਜੁਲਾਈ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ’ਚ ਵਰਕ ਆਰਡਰ ਲਈ ਪ੍ਰਸਤਾਵ ਲਿਆਂਦੇ ਜਾ ਰਹੇ ਹਨ। ਸਵੱਛ ਭਾਰਤ ਮੁਹਿੰਮ ਤਹਿਤ ਬੈਟਰੀ ਵਾਲੇ 100 ਈ-ਰਿਕਸ਼ਾ ਵੀ ਖ਼ਰੀਦਣ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਨੂੰ ਖ਼ਰੀਦਣ ਲਈ ਨਗਰ-ਨਿਗਮ ਨੂੰ 3.38 ਕਰੋੜ ਰੁਪਏ ਖ਼ਰਚ ਕਰਨੇ ਹੋਣਗੇ।