Connect with us

Job

ਜਾਣੋ ਤੁਸੀ ਕਿਵੇਂ ਕਰ ਸਕਦੇ ਹੋ ਸਟੇਸ਼ਨ ਮਾਸਟਰ ਦੀ ਪੋਸਟ ਦੇ ਲਈ ਅਪਲਾਈ

Published

on

STATION MASTER

ਨੌਜਵਾਨਾਂ ਲਈ ਚੰਗੀ ਖਬਰ ਰੇਲਵੇ ‘ਚ ਸਟੇਸ਼ਨ ਮਾਸਟਰ ਲਈ ਨਿਕਲੀਆਂ ਭਰਤੀਆਂ। ਦਰਅਸਲ ਰੇਲਵੇ ਭਰਤੀ ਸੈੱਲ ਨੇ ਪੱਛਮੀ ਮੱਧ ਰੇਲਵੇ ਦੇ ਯੋਗ ਕਾਮਿਆਂ ਲਈ ਜਨਰਲ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ ਕੋਟਾ ਤਹਿਤ ਐੱਨ. ਟੀ. ਪੀ. ਸੀ. ਦੇ 38 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੱਛਮੀ ਮੱਧ ਰੇਲਵੇ 2021 ਦੀ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਅਪਲਾਈ ਕਰ ਸਕਦੇ ਹਨ। ਆਫ ਤੁਹਾਨੂੰ ਦੱਸਦੇ ਹਾਂ ਮਹੱਤਵਪੂਰਨ ਤਰੀਖ਼ਾ – ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 25 ਜੂਨ, 2021

ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 25 ਜੁਲਾਈ 2021

ਸਿੱਖਿਅਕ ਯੋਗਤਾ—

ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਲਈ ਮੈਡੀਕਲ ਫਿਟ ਹੋਣਾ ਵੀ ਜ਼ਰੂਰੀ ਹੈ। ਜੇਕਰ ਉਮੀਦਵਾਰ ਮੈਡੀਕਲ ਫਿਟਨੈੱਸ ਪਾਸ ਨਹੀਂ ਕਰਦੇ ਹਨ ਤਾਂ ਪੈਨਲ ’ਚ ਸ਼ਾਮਲ ਕਰਨ ਲਈ ਉਪਯੁਕਤ ਨਹੀਂ ਮੰਨਿਆ ਜਾਵੇਗਾ।

ਇੰਝ ਕਰੋ ਅਪਲਾਈ—

ਯੋਗ ਉਮੀਦਵਾਰ ਆਰ. ਆਰ. ਸੀ. ਦੀ ਅਧਿਕਾਰਤ ਵੈੱਬਸਾਈਟ http://www.indianrailway.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਉਮਰ ਹੱਦ-

ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

Continue Reading
Click to comment

Leave a Reply

Your email address will not be published. Required fields are marked *