Connect with us

Uncategorized

ਜਾਣੋ ਕੌਰ ਬੀ ਦੇ ਇਸ ਸੰਘਰਸ਼ ਭਰੇ ਸਫ਼ਰ ਦੀ ਕਹਾਣੀ, ਸੁਪਨਾ 4 ਸਾਲਾਂ ਮਗਰੋਂ ਹੋਇਆ ਸੀ ਸਾਕਾਰ

Published

on

kaur b

ਜਿਵੇਂ ਕਿ ਤੁਸੀ ਸਭ ਜਾਣਦੇ ਹੋ ਕਿ ਕੌਰ ਬੀ ਇਕ ਮਸ਼ਹੂਰ ਪੰਜਾਬੀ ਗਾਇਕ ਹੈ। ‘ਸੁਨੱਖੀ’, ‘ਤੇਰੀ ਵੇਟ’, ‘ਫੁੱਲਕਾਰੀ’, ‘ਵੈਲੀ ਜੱਟ’, ‘ਮਿਸ ਯੂ’ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਪੰਜਾਬ ਦੀ ਉਭਰਦੀ ਗਾਇਕਾ ਕੌਰ ਬੀ ਦਾ ਜਨਮ 5 ਜੁਲਾਈ 1991 ਨੂੰ ਹੋਇਆ ਸੀ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਖ਼ਾਸ ਜਗਾ ਬਣਾਈ ਹੈ। ਜਿੰਨੀ ਖ਼ੂਬਸੂਰਤ ਕੌਰ ਬੀ ਖ਼ੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ ਤੇ ਮੁਟਿਆਰਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਜਾਣੋ ਕਿਵੇਂ ਬਲਜਿੰਦਰ ਕੌਰ ਤੋਂ ਬਣੀ ਕੌਰ ਬੀ ਦੱਸਦੇ ਹਾਂ ਵਿਸਥਾਰ ਨਾਲ। ਕੌਰ ਬੀ ਦਾ ਅਸਲ ਨਾਂ ਬਲਜਿੰਦਰ ਕੌਰ ਹੈ ਪਰ ਸੰਗੀਤ ਜਗਤ ‘ਚ ਉਨਾਂ ਨੂੰ ਕੌਰ ਬੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ‘ਕੌਰ ਬੀ’ ਨਾਂ ਬੰਟੀ ਬੈਂਸ ਨੇ ਦਿੱਤਾ ਹੈ। ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ‘ਚ ‘ਕਲਾਸਮੇਟ’ ਨਾਲ ਸ਼ੁਰੂ ਕੀਤੀ ਸੀ, ਜਿਹੜਾ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ‘ਚ ਆਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ ‘ਤੇ ਕੁਝ ਹੀ ਦਿਨਾਂ ‘ਚ ਉਨ੍ਹਾਂ ਨੇ ਲੋਕਾਂ ‘ਚ ਆਪਣੀ ਖਾਸ ਪਛਾਣ ਬਣਾ ਲਈ।

ਪਿਛਲਾ ਸਾਲ ਤਕਰੀਬਨ ਸਾਰਿਆਂ ਨੇ ਆਪਣੇ-ਆਪਣੇ ਘਰਾਂ ‘ਚ ਰਹਿ ਕੇ ਹੀ ਬੀਤਾਇਆ ਹੈ। ਪਿਛਲੇ ਸਾਲ ਕੌਰ ਬੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਿਸ ‘ਚ ਉਹ ਟਰੈਕਟਰ ਚਲਾਉਂਦੀ ਹੋਈ ਨਜ਼ਰ ਆਈ ਸੀ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ। ਕੌਰ ਬੀ ਦੇ ਇਸ ਅੰਦਾਜ਼ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਵੀਡੀਓ ਨੂੰ ਸਾਂਝੀ ਕਰਦਿਆਂ ਕੌਰ ਬੀ ਨੇ ਲਿਖਿਆ ‘ਜਿੱਦਾਂ ਦਾ ਮਾਹੌਲ ਹੋਵੇ ਓਦਾਂ ਦਾ ਹੀ ਹੋ ਜਾਈਦਾ…ਮੈਂ ਟਰੈਕਟਰ ਦੀ ਲਾਸਟ ਵੀਡੀਓ 2016 ‘ਚ ਪੋਸਟ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਚਲਾਇਆ ਟਰੈਕਟਰ ਚਾਰ ਸਾਲ ਬਾਅਦ… ਦੁਬਾਰਾ ਸ਼ੌਂਕ ਪੂਰਾ ਕੀਤਾ ਗਿਆ।’ ਗਾਇਕਾ ਕੌਰ ਬੀ ਨੂੰ ‘ਮਿੱਤਰਾਂ ਦੇ ਬੂਟ’ ਗੀਤ ਨੇ ਬੁਲੰਦੀਆਂ ‘ਤੇ ਪਹੁੰਚਾਇਆ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਬੁਲੰਦ ਅਵਾਜ਼ ਨਾਲ ਇਸ ਕਦਰ ਸ਼ਿੰਗਾਰਿਆ ਕਿ ਇਹ ਗੀਤ ਸੁਪਰ ਹਿੱਟ ਹੋ ਗਿਆ ਤੇ ਕੁਝ ਹੀ ਦਿਨਾਂ ‘ਚ ਹਰੇਕ ਦੀ ਜ਼ੁਬਾਨ ‘ਤੇ ਇਹ ਗੀਤ ਚੜ੍ਹ ਗਿਆ। ਇਸ ਗੀਤ ਨੂੰ ਉਨ੍ਹਾਂ ਨੇ ਜੈਜ਼ੀ ਬੀ ਨਾਲ ਗਾਇਆ। ਇਹ ਗੀਤ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ‘ਚ ਇੰਨਾ ਮਸ਼ਹੂਰ ਹੋਇਆ ਕਿ ਵਿਆਹਾਂ ‘ਚ ਸਭ ਤੋਂ ਵੱਧ ਵੱਜਣ ਵਾਲਾ ਗੀਤ ਬਣ ਗਿਆ।

ਕੌਰ ਬੀ ਨੇ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਨੱਚਣ ਅਤੇ ਗਾਉਣ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਇਹ ਸ਼ੌਕ ਹੀ ਉਨ੍ਹਾਂ ਦੇ ਇਸ ਪ੍ਰੋਫੈਸ਼ਨ ‘ਚ ਆਉਣ ਦਾ ਕਾਰਨ ਬਣਿਆ। ‘ਮਿੱਤਰਾਂ ਦੇ ਬੂਟ’ ਤੋਂ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਕੌਰ ਬੀ ਨੇ ਇਸ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ, ਜਿਸ ‘ਚ ‘ਕਰਾਂ ਵੇਟ ਮੈਂ ਪੀਜ਼ਾ ਹੱਟ ‘ਤੇ ਜੱਟ ਖੜਾ ਵੱਟ ‘ਤੇ’ ਹੋਵੇ ਜਾਂ ਫਿਰ ‘ਅੱਤਵਾਦੀ ਐਟੀਟਿਊਡ ‘ਤੇ ਮੁੰਡਾ ਮਰਦਾ’ ਇਕ ਤੋਂ ਬਾਅਦ ਇਕ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ‘ਚ ਪਾਏ। ਸਾਲ 2014 ‘ਚ ਕੌਰ ਬੀ ਦਾ ਗੀਤ ‘ਤੇਰੇ ਪਿੱਛੇ ਹੁਣ ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ’ ਅਤੇ ‘ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁੱਲਕਾਰੀ’ ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਧੁੰਮਾਂ ਪਾ ਦਿੱਤੀਆਂ। ਇਹੀ ਕਾਰਨ ਹੈ ਕਿ ਉਹ ਬਹੁਤ ਹੀ ਘੱਟ ਸਮੇਂ ‘ਚ ਇੰਨੀ ਪ੍ਰਸਿੱਧ ਹੋ ਗਈ ਕਿ ਵੱਡੇ-ਵੱਡੇ ਗਾਇਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਕੌਰ ਬੀ ਅਜਿਹੀ ਗਾਇਕਾ ਹੈ, ਜਿਨ੍ਹਾਂ ਨੇ ਬਹੁਤ ਹੀ ਘੱਟ ਉਮਰ ‘ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ। ਸੋਸ਼ਲ ਸਾਈਟਸ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਕੌਰ ਬੀ ਅਜਿਹੇ ਗਾਇਕਾਂ ‘ਚੋਂ ਇਕ ਹੈ, ਜਿਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਹਜ਼ਾਰਾਂ ਲੋਕਾਂ ਦੀ ਪਸੰਦ ਕੌਰ ਬੀ ਨੂੰ ਗਾਇਕਾਂ ‘ਚੋਂ ਗੁਰਦਾਸ ਮਾਨ ਬੇਹੱਦ ਪਸੰਦ ਹਨ ਅਤੇ ਫ਼ਿਲਮ ਅਦਾਕਾਰਾਂ ‘ਚੋਂ ਦਿਲਜੀਤ ਦੋਸਾਂਝ ਅਤੇ ਜਿੰਮੀ ਸ਼ੇਰਗਿੱਲ ਬੇਹੱਦ ਪਸੰਦ ਹਨ। ਉਨ੍ਹਾਂ ਦੇ ਪਸੰਦੀਦਾ ਅਦਾਕਾਰਾ ਪ੍ਰੀਤੀ ਸਪਰੂ ਹੈ। ਕੌਰ ਬੀ ਆਪਣੇ ਵਿਹਲੇ ਸਮੇਂ ਨੂੰ ਆਪਣੇ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।