Sports
ਲਿਓਨਲ ਮੈਸੀ ਨੂੰ ਜਾਣੋ ਅਜਿਹਾ ਕੀ ਹੈ ਜੋ ਬਣਾਉਂਦਾ ਹੈ ਚੋਟੀ ਦਾ ਖਿਡਾਰੀ

ਅਰਜਨਟੀਨਾ ਦੇ ਸਟ੍ਰਾਈਕਰ ਲਿਓਨਲ ਮੈਸੀ ਨੇ ਇਕ ਵਾਰ ਨਹੀ ਕਈ ਵਾਰ ਸਾਬਤ ਕੀਤਾ ਹੈ ਕਿ ਉਹ ਇਕ ਸ਼ਾਨਦਾਰ ਫੁੱਟਬਾਲਰ ਹਨ। ਬਾਰਸੀਲੋਨਾ ਦੇ 10ਵੇਂ ਨੰਬਰ ਦੇ ਖਿਡਾਰੀ ਨੇ ਲਾ ਲੀਗਾ ਪਾਵਰ ਹਾਊਸ ਦੇ 121 ਸਾਲ ਪੁਰਾਣੇ ਇਤਿਹਾਸ ‘ਚ ਕੈਟਲਨ ਦੇ ਦਿੱਗਜਾਂ ਲਈ ਸਭ ਤੋਂ ਵੱਧ ਟਾਈਟਲ ਆਪਣੇ ਨਾਂ ਕੀਤੇ ਹਨ। ਸਭ ਤੋਂ ਵੱਧ ਜਿੱਤਾਂ, ਸਭ ਤੋਂ ਵੱਧ ਗੋਲ (672)। ਇਸ ਤੋਂ ਇਲਾਵਾ ਮੈਸੀ ਨੇ ਕਈ ਹੋਰ ਰਿਕਾਰਡ ਵੀ ਬਣਾਏ ਹਨ। ਬਾਰਸਿਲੋਨਾ ਦੇ ਸਟਾਰ ਲਿਓਨਲ ਮੈਸੀ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਆਓ ਉਨ੍ਹਾਂ ਕਦੇ ਕਰੀਅਰ ‘ਤੇ ਇੱਕ ਨਜ਼ਰ ਪਾਉਂਦੇ ਹਾਂ। ਮੈਸੀ ਇਕਲੌਤੇ ਫੁੱਟਬਾਲਰ ਹਨ ਜਿਨ੍ਹਾਂ ਨੇ ਇਕੋ ਸੀਜ਼ਨ ਵਿਚ ਚਾਰ ਪ੍ਰਤਿਸ਼ਠਾਵਾਨ ਅਵਾਰਡ ਜਿੱਤੇ – ਬੈਲਨ ਡੀ ਓਰ, ਫੀਫਾ ਵਰਲਡ ਪਲੇਅਰ, ਪਿਚੀਚੀ ਟਰਾਫੀ ਅਤੇ ਗੋਲਡਨ ਬੂਟ। ਉਨ੍ਹਾਂ ਨੇ 2009-10 ਦੀ ਕੈਂਪੇਨਿੰਗ ਦੌਰਾਨ ਹੀ ਇਹ ਮੁਕਾਮ ਹਾਸਲ ਕੀਤਾ। ਉਹ ਖੇਡ ਦੇ ਇਤਿਹਾਸ ਵਿਚ ਛੇ ਬੈਲਨ ਡੀ ਓਰ (2009, 2010, 2011, 2012, 2015 ਤੇ 2019) ਦੇ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ। ਇਸ ਸੂਚੀ ਵਿਚ ਦੂਸਰਾ ਸਥਾਨ ਪੁਰਤਗਾਲੀ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਹੈ।
ਮੈਸੀ ਛੇ ਗੋਲਡਨ ਬੂਟ ਐਵਾਰਡ ਜਿੱਤਣ ਵਾਲੇ ਇਕਲੌਤੇ ਫੁੱਟਬਾਲਰ ਹਨ। ਉਸ ਨੂੰ 2009-10, 2011-12, 2012-13, 2016-17, 2017-18 ਅਤੇ 2018-19 ਦੇ ਸੀਜ਼ਨ ਵਿੱਚ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਗਿਆ ਸੀ। ਮੈਸੀ ਦੇ ਅਧਿਕਾਰਤ ਮੈਚਾਂ ਵਿੱਚ ਬਾਰਸੀਲੋਨਾ ਲਈ 100 ਗੋਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹੋਣ ਦਾ ਰਿਕਾਰਡ ਹੈ। ਉਨ੍ਹਾਂ ਨੇ 2010 ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ ਅਤੇ ਉਸ ਸਮੇਂ ਉਹ ਮਹਿਜ਼ 22 ਸਾਲਾਂ ਦੇ ਸਨ। ਮੈਸੀ ਬਾਰਸੀਲੋਨਾ ਲਈ 200 ਗੋਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਸਨ। ਸਾਲ 2012 ਵਿੱਚ ਮੈਸੀ ਨੇ ਬਾਰੀਸੀਲੋਨਾ ਨਾਲ 91 (79) ਤੇ ਅਰਜਨਟੀਨਾ ਲਈ 12 ਗੋਲ ਕੀਤੇ। ਮੈਸੀ ਨੇ 1956 ਤੋਂ 1974 ਦੇ ਵਿਚ ਸੰਤੋਜ਼ ਲਈ 643 ਗੋਲ ਕੀਤੇ ਜਿਸ ਨੇ ਇਕੋ ਕਲੱਬ ਲਈ ਸਭ ਤੋਂ ਵੱਡੇ ਗੋਲ ਕਰਨ ਵਾਲੇ ਦਾ ਰਿਕਾਰਡ ਵੀ ਬਣਾਇਆ। 22 ਜੂਨ ਤੱਕ, ਮੈਸੀ ਨੇ ਬਾਰਸਿਲੋਨਾ ਲਈ 672 ਗੋਲ ਕੀਤੇ।