Punjab
ਸੀਨੀਅਰ ਸਿਟੀਜ਼ਨ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਿਰਤ ਦਾਨ ਕਰਕੇ ਪਾਰਕ ਦੀ ਸਫ਼ਾਈ ਕੀਤੀ
ਰਾਜਪੁਰਾ: ਮਹਿੰਦਰਗੰਜ ਅਤੇ ਸ਼ਾਮ ਨਗਰ ਰੋਡ ਤੇ ਬਣੇ ਜੰਝਘਰ ਦੇ ਨਜ਼ਦੀਕ ਪਾਰਕ ਵਿੱਚ ਵਿਸਾਖੀ ਦੇ ਸ਼ੁਭ ਅਵਸਰ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਅਤੇ ਮਹਾਂਵੀਰ ਜਯੰਤੀ ਦੇ ਮੌਕੇ ਸਮਾਜ ਸੇਵਾ ਕਰਦਿਆਂ ਸ਼ਹਿਰ ਦੇ ਨੌਜਵਾਨਾਂ ਨੇ ਸੀਨੀਅਰ ਸਿਟੀਜ਼ਨ ਦੀ ਅਗਵਾਈ ਵਿੱਚ ਸਵੇਰੇ ਕਿਰਤ ਦਾਨ ਕੈਂਪ ਲਗਾਇਆ। ਇਸ ਮੌਕੇ ਜੇ ਐੱਸ ਚੀਮਾ, ਅਮਰਪ੍ਰੀਤ ਸਿੰਘ, ਭੁਪਿੰਦਰ ਸਿੰਘ ਚੋਪੜਾ, ਰਾਜਿੰਦਰ ਸਿੰਘ ਚਾਨੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਲਾਕੇ ਦੇ ਸੁਹਿਰਦ ਸੀਨੀਅਰ ਸਿਟੀਜ਼ਨ ਅਤੇ ਜਾਗਰੂਕ ਨੌਜਵਾਨਾਂ ਨੇ ਵਿਸਾਖੀ ਦੇ ਸ਼ੁਭ ਅਵਸਰ, ਬਾਬਾ ਸਾਹਿਬ ਅੰਬੇਡਕਰ ਜਯੰਤੀ ਅਤੇ ਮਹਾਂਵੀਰ ਜਯੰਤੀ ਦੇ ਸ਼ੁਭ ਅਵਸਰ ਤੇ ਨੌਜਵਾਨਾਂ ਨੇ ਸ਼ਾਮ ਨਗਰ ਦੇ ਸਾਹਮਣੇ ਗੁਰੂ ਨਾਨਕ ਕਾਲੋਨੀ ਦੇ ਪਾਰਕ ਵਿੱਚ ਵਾਧੂ ਉੱਗੇ ਨਦੀਨ ਪੁੱਟੇ, ਪਲਾਸਟਿਕ ਅਤੇ ਹੋਰ ਕੂੜਾ ਕਰਕਟ ਸਾਫ ਕੀਤਾ ਅਤੇ ਹੋਰ ਕੱਖ-ਕੰਡਿਆਂ ਦੀ ਸਾਫ਼-ਸਫਾਈ ਕੀਤੀ।
ਇਸ ਮੌਕੇ ਨੌਜਵਾਨਾਂ ਨੇ ਆਸ ਪਾਸ ਦੇ ਵਸਨੀਕਾਂ ਨੂੰ ਪਾਰਕ ਦੀ ਸਾਫ਼-ਸਫਾਈ ਰੱਖਣ ਲਈ ਹਰੇ ਅਤੇ ਨੀਲੇ ਡਸਟਬਿਨ ਵਰਤਣ ਲਈ ਅਪੀਲ ਕੀਤੀ।
ਸਮੂਹ ਨੌਜਵਾਨਾਂ ਅਤੇ ਸੀਨੀਅਰ ਸਿਟੀਜ਼ਨ ਵੱਲੋਂ ਕੀਤੇ ਗਏ ਇਸ ਵਧੀਆ ਕਾਰਜ ਦੀ ਪਾਰਕ ਨੇੜਲੇ ਵਸਨੀਕਾਂ ਅਤੇ ਸੈਰ ਕਰਨ ਪਹੁੰਚੇ ਵਸਨੀਕਾਂ ਨੇ ਦਿਲੋਂ ਤਾਰੀਫ਼ ਕੀਤੀ ਅਤੇ ਨਾਲ ਲੱਗ ਕੇ ਸਹਿਯੋਗ ਵੀ ਕੀਤਾ।
ਇਸ ਮੌਕੇ ਸੀਨੀਅਰ ਸਿਟੀਜ਼ਨ ਜਸਬੀਰ ਸਿੰਘ ਚੀਮਾ, ਕੁਲਦੀਪ ਮੈਨਰੋ, ਹਰਜੀਤ ਸਿੰਘ ਕੋਹਲੀ, ਅਮਰਪ੍ਰੀਤ ਸਿੰਘ, ਭੁਪਿੰਦਰ ਸਿੰਘ ਚੋਪੜਾ, ਰਾਜਿੰਦਰ ਸਿੰਘ ਚਾਨੀ, ਭੁਪਿੰਦਰ ਸਿੰਘ ਭਿੰਦਾ, ਰਾਕੇਸ਼ ਵਰਮਾ, ਨੀਰਜ ਕੁਮਾਰ ਟਿੰਕਾ, ਹਰੀਸ਼ ਕੁਮਾਰ, ਸੁਖਬੀਰ ਸਿੰਘ ਗੋਲਡੀ, ਸ਼ੇਰ ਸਿੰਘ ਸ਼ੇਰਾ, ਮਨਜੀਤ ਸਿੰਘ ਐਡਵੋਕੇਟ, ਸ਼ਿਵ ਮੈਨਰੋ, ਸ਼ਮਸ਼ੇਰ ਸਿੰਘ ਸ਼ੇਰਾ, ਦੀਪਕ ਕੁਮਾਰ, ਸੋਨੂੰ ਸ਼ਾਮ ਨਗਰ ਅਤੇ ਹੋਰ ਸਾਥੀਆਂ ਨੇ ਤਨੋਂ ਮਨੋ ਕਿਰਤ ਦਾਨ ਵਿੱਚ ਯੋਗਦਾਨ ਪਾਇਆ।