Connect with us

Uncategorized

ਆਓ ਜਾਣਦੇ ਹਾਂ ਮਸਾਲੇਦਾਰ ਤਰਬੂਜ ਪੰਨਾ ਬਣਾਉਣ ਦੀ ਖਾਸ ਰੈਸਿਪੀ

Published

on

Watermelon Panna: ਗਰਮੀਆਂ ਵਿਚ ਸਰੀਰ ਨੂੰ ਹਾਈਡਰੇਟਿਡ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਹੀਟ ਸਟ੍ਰੋਕ ਤੋਂ ਬਚਣ ਲਈ ਤਰਬੂਜ ਦੀ ਮਦਦ ਨਾਲ ਬਹੁਤ ਹੀ ਸੁਆਦੀ ਪੰਨਾ ਤਿਆਰ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕੜਕਦੀ ਧੁੱਪ ‘ਚ ਬਾਹਰ ਨਿਕਲਣ ਤੋਂ ਪਹਿਲਾਂ ਇਸ ਦਾ ਸੇਵਨ ਕਰਦੇ ਹੋ, ਤਾਂ ਨਾ ਸਿਰਫ ਤੁਹਾਡਾ ਸਰੀਰ ਠੰਡਾ ਰਹੇਗਾ, ਸਗੋਂ ਤੁਸੀਂ ਦਿਨ ਭਰ ਊਰਜਾ ਨਾਲ ਵੀ ਭਰਪੂਰ ਰਹੋਗੇ।

ਤਰਬੂਜ ਪੰਨਾ ਬਣਾਉਣ ਲਈ ਲੋੜੀਂਦੀ ਸਮੱਗਰੀ

1. ਇੱਕ ਤਰਬੂਜ
2. ਚੀਨੀ – 3/4 ਕੱਪ
3. ਕਸ਼ਮੀਰੀ ਲਾਲ ਮਿਰਚ – ਇੱਕ ਚੁਟਕੀ
4. ਜੀਰਾ – ਇੱਕ ਚਮਚ
5. ਕਾਲੀ ਮਿਰਚ – 10-12
6. ਪੁਦੀਨੇ ਦੇ ਪੱਤੇ – ਇੱਕ ਮੁੱਠੀ
7. ਨਿੰਬੂ ਦੇ ਟੁਕੜੇ – 2-3
8. ਕਾਲਾ ਲੂਣ – ਇੱਕ ਚਮਚ
9. ਲੂਣ – ਸੁਆਦ ਮੁਤਾਬਕ
10. ਨਿੰਬੂ ਦਾ ਰਸ – ਸੁਆਦ ਮੁਤਾਬਕ
11. ਬਰਫ਼ – ਲੋੜ ਮੁਤਾਬਕ

ਮਸਾਲੇਦਾਰ ਤਰਬੂਜ ਪੰਨਾ ਬਣਾਉਣ ਦੀ ਖਾਸ ਰੈਸਿਪੀ

1. ਸਭ ਤੋਂ ਪਹਿਲਾਂ ਤਰਬੂਜ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ।
2. ਇਸ ਤੋਂ ਬਾਅਦ ਇਸ ਨੂੰ ਮਿਕਸਰ ਦੀ ਮਦਦ ਨਾਲ ਬਲੈਂਡ ਕਰ ਲਓ।
3. ਫਿਰ ਤਰਬੂਜ ਦੇ ਜੂਸ ਨੂੰ ਫਿਲਟਰ ਕਰੋ ਅਤੇ ਇੱਕ ਪੈਨ ਵਿੱਚ ਕੱਢ ਲਓ।
4. ਹੁਣ ਤਰਬੂਜ ਦੇ ਰਸ ਨੂੰ ਮੱਧਮ ਅੱਗ ‘ਤੇ ਪੱਕਣ ਦਿਓ।
5. ਜਦੋਂ ਇਹ ਪਕਣ ਲੱਗ ਜਾਵੇ ਅਤੇ ਥੋੜਾ ਸੰਘਣਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਵਿਚ ਚੀਨੀ ਪਾ ਦਿਓ।
6. ਹੁਣ ਇਸ ਵਿਚ ਭੁੰਨਿਆ ਹੋਇਆ ਜੀਰਾ, ਕਾਲਾ ਨਮਕ, ਕਸ਼ਮੀਰੀ ਲਾਲ ਮਿਰਚ ਅਤੇ ਕਾਲੀ ਮਿਰਚ ਪਾਓ।
7. ਇਸ ਤੋਂ ਬਾਅਦ ਪੁਦੀਨੇ ਦੀਆਂ ਪੱਤੀਆਂ ਨੂੰ ਕੁੱਟ ਕੇ ਉਸ ਦੇ ਵਿਚ ਮਿਲਾ ਲਓ।
8. ਹੁਣ ਸਵਾਦ ਮੁਤਾਬਕ ਨਿੰਬੂ ਦਾ ਰਸ ਪਾਓ ਅਤੇ ਸ਼ਾਨਦਾਰ ਤਰਬੂਜ ਪੰਨਾ ਤਿਆਰ ਹੈ।
9. ਇਸ ਨੂੰ ਕਿਸੇ ਭਾਂਡੇ ‘ਚ ਪਾ ਕੇ ਠੰਡਾ ਹੋਣ ਲਈ ਫਰਿੱਜ ‘ਚ ਰੱਖੋ।
10. ਇਸ ਵਿਚ ਆਈਸ ਕਿਊਬ ਪਾ ਕੇ ਠੰਡਾ ਕਰਕੇ ਸਰਵ ਕਰੋ।