Corona Virus
ਘਰ ਘਰ ਸ਼ਰਾਬ : ਠੇਕਾ ਖੋਲ੍ਹਣ ਦਾ ਸਮਾਂ ਸਵੇਰ ਦੇ 7 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ

ਸੰਗਰੂਰ, 7 ਮਈ : ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਜਿਸਦੇ ਚਲਦਿਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਲੋਕ ਘਰਾਂ ਅੰਦਰ ਬੰਦ ਹਨ।
ਦਸ ਦਈਏ ਕਿ ਜਿੱਥੇ ਕੋਰੋਨਾ ਕਾਰਨ ਲੋਕਾਂ ਦੀ ਤੰਗੀ ਨੂੰ ਦੇਖਦਿਆਂ ਇਸ ਲੌਕਡਾਊਨ ‘ਚ ਢਿੱਲ ਦਿੱਤੀ ਗਈ ਹੈ ਉੱਥੇ ਹੀ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲਣ ‘ਤੇ ਵਾਦ ਵਿਵਾਦ ਹੁੰਦਾ ਆਇਆ, ਜਿਸਤੋ ਬਾਅਦ ਅੱਜ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲਣ ਵਿੱਚ ਵੀ ਢਿੱਲ ਦਿੱਤੀ ਗਈ ਹੈ। ਠੇਕਾ ਖੋਲ੍ਹਣ ਦਾ ਸਮਾਂ ਸਵੇਰ ਦੇ 7 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਕਰ ਦਿੱਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਅਤੇ ਵਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਦਿਨਾਂ ਦੇ ਹੋਏ ਨੁਕਸਾਨ ਦੀ ਫੀਸ ਮੁਆਫ ਕਰਨਅਤੇ ਕਿਹਾ ਕਿ ਸ਼ਰਾਬ ਦੀ ਹੋਮ ਡਲਿਵਰੀ ਨਹੀਂ ਕੀਤੀ ਜਾ ਸਕਦੀ।