Punjab
LIVE CONCERT ਦੌਰਾਨ Diljit Dosanjh ਨੂੰ ਆਇਆ ਗੁੱਸਾ !
DILJIT DOSANJH : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਲਾਈਵ ਕੰਸਰਟ ਹੋਇਆ ਸੀ । ਇਸ ਸੰਗੀਤ ਸਮਾਰੋਹ ਵਿੱਚ ਭਾਰੀ ਭੀੜ ਇਕੱਠੀ ਹੋਈ। ਦੁਪਹਿਰ ਤੋਂ ਹੀ ਲੋਕ ਦਿਲਜੀਤ ਨੂੰ ਸੁਣਨ ਲਈ ਇੱਕਠੇ ਹੋਣੇ ਸ਼ੁਰੂ ਹੋ ਗਏ ਸੀ । ਹਾਲਾਂਕਿ ਲਾਈਵ ਪਰਫਾਰਮੈਂਸ ਦੌਰਾਨ ਦਿਲਜੀਤ ਦੋਸਾਂਝ ਨੇ ਪ੍ਰਸ਼ਾਸਨ ਦੀ ਸਲਾਹ ਨਹੀਂ ਮੰਨੀ। ਸ਼ਰਾਬ ਅਤੇ ਹਥਿਆਰਾਂ ‘ਤੇ ਗੀਤ ਵੀ ਗਾਏ। ਦੋਸਾਂਝ ਨੇ ਪਹਿਲਾਂ ਗੀਤ 5 ਤਾਰਾ ਨਾਲ ਸ਼ੁਰੂ ਕੀਤਾ। ਪਟਿਆਲਾ ਪੈੱਗ ਗੀਤ ਵੀ ਗਾਇਆ।
ਦੱਸ ਦਈਏ ਕਿ ਜਦੋਂ ਕਿ ਬਾਲ ਸੁਰੱਖਿਆ ਕਮਿਸ਼ਨ ਵੱਲੋਂ ਦਿਲਜੀਤ ਦੁਸਾਂਝ ਅਤੇ ਉਨ੍ਹਾਂ ਦੀ ਕੰਪਨੀ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਸਾਫ਼ ਲਿਖਿਆ ਗਿਆ ਸੀ ਕਿ 5 ਤਾਰਾ, ਪਟਿਆਲਾ ਪੈੱਗ ਅਤੇ ਕੇਸ ਨਾ ਗਾਉਣ ਦੀ ਸਲਾਹ ਦਿੱਤੀ ਗਈ ਸੀ। ਪਰ ਦਿਲਜੀਤ ਦੋਸਾਂਝ ਨੇ ਸਲਾਹ ਨਹੀਂ ਮੰਨੀ। ਪ੍ਰਸ਼ਾਸਨ ਦੇ ਨਾਲ-ਨਾਲ ਬਾਲ ਕਮਿਸ਼ਨ ਦੀ ਵੀ ਇਸ ਸ਼ੋਅ ‘ਤੇ ਨਜ਼ਰ ਸੀ। ਬਾਲ ਕਮਿਸ਼ਨ ਹੁਣ ਦਿਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਮੁਕੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵ ਸ਼ਤਰੰਜ ਚੈਂਪੀਅਨ ਦੇ ਰਾਹ ਵਿੱਚ ਕਈ ਮੁਸੀਬਤਾਂ ਆਈਆਂ ਅਤੇ ਉਨ੍ਹਾਂ ਨੂੰ ਵੀ ਹਰ ਰੋਜ਼ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।