Uncategorized
ਦੋ ਸੂਬਿਆਂ ਨੇ ਚੋਣਾਂ ਖ਼ਤਮ ਹੁੰਦੇ ਦੌਰਾਨ ਹੀ ਕੋਰੋਨਾ ਨੂੰ ਮੱਦੇਨਜਰ ਰੱਖਦੇ ਹੋਏ ਲਾਕਡਾਊਨ ਦਾ ਕੀਤਾ ਐਲਾਨ

ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਦੇਸ਼ ਦੇ ਪੰਜ ਰਾਜਾੰ ‘ਚ ਵਿਧਾਨ ਸਭਾ ਦੀਆਂ ਚੋਣਾਂ ਤੇ ਉੱਤਰ ਪ੍ਰਦੇਸ਼ ‘ਚ ਚੋਣਾਂ ਹੋ ਰਹੀਆਂ ਸੀ। ਜੋ ਕਿ ਹੁਣ ਖ਼ਤਮ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਦੇਸ਼ ‘ਚ ਫਿਰ ਤੋਂ ਲਾਕਡਾਊਨ ਲਗਾਉਣ ਵੱਲ ਸਰਕਾਰ ਵੱਧ ਰਹੀ ਹੈ। ਬੀਤੇ ਦਿਨ ਨੈਸ਼ਨਲ ਟਾਸਕ ਫੋਰਸ ਨੇ ਦੁਬਾਰਾ ਦੋ ਹਫ਼ਤਿਆ ਲਈ ਲਾਕਡਾਊਨ ਦੀ ਸਿਫਾਰਸ਼ ਕੀਤੀ ਹੈ। ਨਾਲ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖ ਹਰਿਆਣਾ ਸਰਕਾਰ ਨੇ ਤੇ ਉਡੀਸਾ ਸਰਕਾਰ ਸਮੇਤ ਕੁਝ ਹੋਰ ਵੀ ਰਾਜ ਹਨ ਜਿਨ੍ਹਾਂ ਨੇ ਲਾਕਡਾਊਨ ਦਾ ਐਲਾਨ ਕੀਤਾ ਹੈ।
ਸਰਕਾਰ ਪਿਛਲੇ ਕੁਝ ਹਫ਼ਤਿਆ ਤੋਂ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਇਨ੍ਹੀ ਜ਼ਿਆਦਾ ਫੈਲ ਗਈ ਹੈ ਕਿ ਦੇਸ਼ ‘ਚ ਇਕ ਡਰ ਦਾ ਮਾਹੌਲ ਬਣ ਗਿਆ ਹੈ। ਤੇਜ਼ੀ ਨਾਲ ਫੈਲ ਰਹੇ ਇਸ ਕੋਰੋਨਾ ਮਹਾਂਮਾਰੀ ਨੇ ਬਹੁਤ ਸਾਰੇ ਦੇਸ਼ਾ ਨੂੰ ਆਪਣੇ ਘੇਰੇ ‘ਚ ਲੈ ਲਿਆ ਹੈ। ਦੇਸ਼ ‘ਚ 12 ਰਾਜਾਂ ‘ਚ ਕੋਰੋਨਾ ਇਨ੍ਹਾਂ ਜ਼ਿਆਦਾ ਫੈਲ ਗਿਆ ਹੈ। ਇਸ ਲਈ ਲਾਕਡਾਊਨ ਦੀ ਇਨ੍ਹਾਂ ਰਾਜਾਂ ‘ਚ ਬਹੁਤ ਜਰੂਰਤ ਹੈ। ਇਸ ਲਈ ਦੋ ਹਫ਼ਤਿਆਂ ਪਹਿਲਾ ਨੈਸ਼ਨਲ ਟਾਸਕ ਫੋਰਸ ਨੇ ਸਰਕਾਰ ਤੋਂ ਕੋਰੋਨਾ ਪ੍ਰਭਾਵਤ ਜ਼ਿਲ੍ਹਿਆਂ ‘ਚ ਲਾਕਡਾਊਨ ਦੀ ਸਿਫਾਰਸ਼ ਕੀਤੀ ਸੀ। ਪਰ ਕਿਹਾ ਇਹ ਜਾ ਰਿਹਾ ਹੈ ਕਿ ਪੱਛਮੀ ਬੰਗਾਲਸ, ਅਸਾਮ, ਤਾਮਿਲਨਾਡੂ ਸਮੇਤ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਤੇ ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ਕਾਰਨ ਇਸ ਬਾਰੇ ਵਿਚਾਰ ਨਹੀਂ ਕੀਤਾ ਗਿਆ। ਪਰ ਫਿਰ ਵੀ ਟਾਸਕ ਫੋਰਸ ਨੇ ਇਕ ਵਾਰ ਫਿਰ ਘੱਟੋਂ ਘੱਟ ਰਾਸ਼ਟਰੀ ਪੱਧਰ ਦੀ ਤਾਲਾਬੰਦੀ ਦੀ ਸਿਫਾਰਸ਼ ਕੀਤੀ ਹੈ। ਪਰ ਕੁਝ ਦਿਨ ਪਹਿਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸੰਬੋਧਨ ‘ਚ ਇਹ ਸੱਪਸ਼ਟ ਕੀਤਾ ਸੀ ਕਿ ਸਰਕਾਰ ਹੁਣ ਲਾਕਡਾਊਨ ਲਗਾਉਣ ਦੇ ਹੱਕ ‘ਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਆਖਰੀ ਵਿਕਲਪ ਵਜੋਂ ਵਰਤਣ ਲਈ ਵੀ ਕਿਹਾ ਹੈ।