Connect with us

Punjab

LOK SABHA ELECTION 2024: CM ਮਾਨ ਨੇ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਧਾਇਕਾਂ ਨਾਲ ਕੀਤੀ ਬੈਠਕ

Published

on

5 ਅਪ੍ਰੈਲ 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਕਮਾਨ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲ ਲਈ ਹੈ। ਅੱਜ ਮਿਸ਼ਨ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ । CM ਮਾਨ ਨੇ ਵਿਧਾਇਕਾਂ ਨਾਲ ਗਰਾਊਂਡ ਰਿਪੋਰਟ ਤੇ ਚੋਣ ਰਣਨੀਤੀ ਬਾਰੇ ਵੀ ਚਰਚਾ ਕੀਤੀ । ਦੱਸ ਦੇਈਏ ਕਿ ਪਹਿਲੀ ਮੀਟਿੰਗ ਸ੍ਰੀ ਆਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਨੂੰ ਲੈ ਕੇ ਹੋਈ।

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚ ਚੋਣਾਂ ਦੀ ਤਿਆਰੀ ਲਈ CM ਮਾਨ ਨੇ ਕੀਤੀ ਮੀਟਿੰਗ!

CM ਭਗਵੰਤ ਮਾਨ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਜ਼ਮੀਨੀ ਹਕੀਕਤ ਜਾਨਣ ਲਈ ਮੁੱਖ ਮੰਤਰੀ ਰਿਹਾਇਸ਼ ਵਿਖੇ ਬੈਠਕ ਕੀਤੀ, ਜਿਸ ’ਚ ਸਾਰੇ ਵਿਧਾਇਕਾਂ ਸਮੇਤ ਲੋਕ ਸਭਾ ਹਲਕੇ ਦੇ ਪਾਰਟੀ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਜੀ ਵੀ ਸ਼ਾਮਲ ਹੋਏ। ਬੈਠਕ ਦੌਰਾਨ CM ਮਾਨ ਨੇ ਵਿਧਾਇਕਾਂ ਤੋਂ ਸਰਕਾਰ ਦੁਆਰਾ ਕੀਤੇ ਲੋਕ-ਪੱਖੀ ਕੰਮਾਂ ਦਾ ਫੀਡਬੈਕ ਲਿਆ।

ਉੱਥੇ ਹੀ CM ਮਾਨ ਨੇ ਬੈਠਕ ਦੌਰਾਨ ਅਗਾਮੀ ਲੋਕ ਸਭਾ ਦੇ ਚੋਣ ਪ੍ਰਚਾਰ ਤੇ ਰਣਨੀਤੀ ਨੂੰ ਲੈ ਕੇ ਵੀ ਵਿਸਥਾਰਤ ਚਰਚਾ ਕੀਤੀ ਤੇ ਪਾਰਟੀ ਦੇ ਦੋ ਸਾਲ ਦੇ ਕੰਮਾਂ ਨੂੰ ਲੋਕਾਂ ਵਿੱਚ ਪ੍ਰਚਾਰਨ ਦੇ ਵੱਖ-ਵੱਖ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਚੋਣਾਂ ਲਈ ਮੀਟਿੰਗ

ਅੱਜ CM ਭਗਵੰਤ ਮਾਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਲਕੇ ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਬੈਠਕ ਕੀਤੀ। ਇਸ ਬੈਠਕ ’ਚ ਸਾਰੇ ਵਿਧਾਇਕਾਂ ਸਮੇਤ ਲੋਕ ਸਭਾ ਹਲਕੇ ਦੇ ਪਾਰਟੀ ਉਮੀਦਵਾਰ Kuldeep Singh Dhaliwal ਵੀ ਸ਼ਾਮਲ ਹੋਏ।ਬੈਠਕ ਦੌਰਾਨ CM ਮਾਨ ਨੇ ਹਲਕੇ ਦੀ ਜ਼ਮੀਨੀ ਹਕੀਕਤ ਬਾਰੇ ਜਾਇਜ਼ਾ ਲਿਆ ਤੇ ਚੋਣ ਪ੍ਰਚਾਰ ਤੇ ਰਣਨੀਤੀ ਨੂੰ ਲੈ ਕੇ ਵੀ ਵਿਸਥਾਰਤ ਚਰਚਾ ਕੀਤੀ।