Connect with us

Punjab

ਲੋਕ ਸਭਾ ਚੋਣਾਂ: ਵੋਟਾਂ ਦੇ ਨਤੀਜੇ ਅੱਜ, ਗਿਣਤੀ ਹੋਈ ਸ਼ੁਰੂ

Published

on

ਲੋਕ ਸਭਾ ਦੀਆਂ ਮੁਕੰਮਲ ਹੋਈਆਂ ਚੋਣਾਂ ਪਿੱਛੋਂ 4 ਜੂਨ ਯਾਨੀ ਕਿ ਅੱਜ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਹੌਲੀ-ਹੌਲੀ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ । ਦੁਪਹਿਰ ਤੱਕ ਇਹ ਸਪੱਸ਼ਟ ਹੋ ਜਾਏਗਾ ਕਿ ਇਸ ਵਾਰ ਦੇਸ਼ ’ਤੇ ਰਾਜ ਕੌਣ ਕਰੇਗਾ? ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਸਾਰੀਆਂ 543 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਈ ਸੀ।ਕੁੱਲ 8,360 ਉਮੀਦਵਾਰ ਮੈਦਾਨ ਵਿੱਚ ਹਨ।

ਪੰਜਾਬ ਦੀਆਂ 13 ਸੀਟਾਂ ‘ਤੇ ਹੋਈਆਂ ਸਨ ਚੋਣਾਂ-

ਇੱਥੇ ਦੱਸ ਦੇਈਏ ਕਿ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਤੇ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ , ਆਮ ਆਦਮੀ ਪਾਰਟੀ, ਭਾਜਪਾ ਅਤੇ ਬਸਪਾ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਹੋਏ ਹਨ। ਪੰਜਾਬ ਦੇ ਕੁੱਲ 2.12 ਕਰੋੜ ਵੋਟਰਾਂ ਨੇ 13 ਲੋਕ ਸਭਾ ਸੀਟਾਂ ਲਈ ਆਪਣੀ ਵੋਟ ਪਾਈ ਹੈ। ਸੂਬੇ ਦੇ 13 ਲੋਕ ਸਭਾ ਹਲਕੇ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਹਨ।

ਪੰਜਾਬ ਦੀਆਂ 13 ਲੋਕ ਸੀਟਾਂ ਤੋਂ 328 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਵੋਟਾਂ ਦੀ ਗਿਣਤੀ ਤੋਂ ਐਨ ਪਹਿਲਾਂ ਉਮੀਦਵਾਰਾਂ ਦੀ ਧੜਕਣ ਮੁੜ ਤੇਜ਼ ਹੋ ਗਈ ਹੈ। ਦੋ ਦਿਨਾਂ ਦੀ ਗਿਣਤੀ-ਮਿਣਤੀ ਮਗਰੋਂ ਉਮੀਦਵਾਰਾਂ ਦੀਆਂ ਨਜ਼ਰਾਂ ਹੁਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮਜ਼) ’ਤੇ ਲੱਗ ਗਈਆਂ ਹਨ। ਐਤਕੀਂ ਚੋਣ ਕਮਿਸ਼ਨ ਨੇ ਪੰਜਾਬ ਵਿਚ ਵੋਟਿੰਗ 70 ਫ਼ੀਸਦੀ ਤੋਂ ਪਾਰ ਦਾ ਟੀਚਾ ਮਿੱਥਿਆ ਸੀ ਪਰ ਪੋਲਿੰਗ ਦਰ 62.80 ਫ਼ੀਸਦੀ ਰਹੀ।

 

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)