Punjab
Lovepreet Suicide Case : ਪਤਨੀ ਬੇਅੰਤ ਕੌਰ ਖਿਲਾਫ 306 ਦੇ ਤਹਿਤ ਦਰਜ ਹੋਇਆ ਪਰਚਾ

ਬਰਨਾਲਾ : ਮਸ਼ਹੂਰ ਲਵਪ੍ਰੀਤ ਆਤਮ ਹੱਤਿਆ (Lovepreet Suicide Case) ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੈਨੇਡਾ ਵਿੱਚ ਰਹਿ ਰਹੀ ਉਸਦੀ ਪਤਨੀ ਬੇਅੰਤ ਕੌਰ ਦੇ ਖਿਲਾਫ ਧਾਰਾ-306 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਡੀਐਸਪੀ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਖ਼ਿਲਾਫ਼ ਪਹਿਲਾਂ 420 ਦਾ ਕੇਸ ਦਰਜ ਕੀਤਾ ਗਿਆ ਸੀ। ਲਵਪ੍ਰੀਤ ਦੇ ਪੋਸਟਮਾਰਟਮ ਤੋਂ ਬਾਅਦ ਦੂਜੀ ਰਿਪੋਰਟ ਆਉਣੀ ਬਾਕੀ ਸੀ, ਜੋ ਹੁਣ ਆ ਗਈ ਹੈ। ਇਸ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ ਬੇਅੰਤ ਕੌਰ ਦੇ ਖਿਲਾਫ ਧਾਰਾ 306 ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਇੱਕ ਐਸਆਈਟੀ ਟੀਮ ਬਣਾਈ ਗਈ ਹੈ, ਜੋ ਕਾਰਵਾਈ ਕਰ ਰਹੀ ਹੈ।
ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ (Harwinder Singh) ਦਾ ਕਹਿਣਾ ਹੈ ਕਿ ਬੇਅੰਤ ਅਤੇ ਉਸਦੇ ਮਾਪੇ ਇਸ ਮਾਮਲੇ ਵਿੱਚ ਬਰਾਬਰ ਦੇ ਦੋਸ਼ੀ ਹਨ। ਸਾਡਾ ਬੇਟਾ ਲਵਪ੍ਰੀਤ ਚਲਾ ਗਿਆ ਹੈ ਅਤੇ ਵਾਪਸ ਨਹੀਂ ਆਵੇਗਾ, ਪਰ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ। ਜਦੋਂ ਉਨ੍ਹਾਂ ਨੇ ਇਨਸਾਫ ਲਈ ਪਿੰਡ ਵਿੱਚ ਜੱਥੇਬੰਦੀਆਂ ਦੇ ਨਾਲ ਧਰਨਾ ਦਿੱਤਾ, ਬਰਨਾਲਾ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬੇਅੰਤ ਕੌਰ ਅਤੇ ਉਸਦੇ ਪਰਿਵਾਰ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅੰਤ ਦੇ ਮਾਪਿਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ 23 ਜੂਨ ਨੂੰ ਲਵਪ੍ਰੀਤ ਸਿੰਘ ਨੇ ਕੀਟਨਾਸ਼ਕ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਪੀੜਤ ਲੜਕੀ ਦੇ ਪਿਤਾ ਬਲਵਿੰਦਰ ਸਿੰਘ ਅਤੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ 2018 ਵਿੱਚ ਕੈਨੇਡਾ ਜਾ ਕੇ ਖੁੱਡੀ ਕਲਾਂ ਦੀ ਵਸਨੀਕ ਬੇਅੰਤ ਕੌਰ ਨਾਲ ਮੰਗਣੀ ਹੋਈ ਸੀ। ਸਹੁਰਿਆਂ ਨੇ ਨੂੰਹ ਨੂੰ ਕੈਨੇਡਾ ਭੇਜਣ ‘ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਸਨ। ਇੱਕ ਸਾਲ ਬਾਅਦ, ਜਦੋਂ ਬੇਅੰਤ ਕੌਰ ਕੈਨੇਡਾ ਤੋਂ ਵਾਪਸ ਆਈ, ਉਸਨੇ 2019 ਵਿੱਚ ਲਵਪ੍ਰੀਤ ਨਾਲ ਵਿਆਹ ਕਰਵਾ ਲਿਆ। ਵਿਆਹ ਕਰਵਾਉਣ ਤੋਂ ਬਾਅਦ ਬੇਅੰਤ ਵਾਪਸ ਕੈਨੇਡਾ ਚਲਾ ਗਈ।
ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਦੌਰਾਨ ਬੇਅੰਤ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਉਹ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਸੀ। ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ।