Punjab
ਅੱਜ ਨਰਾਤਿਆ ਦੇ ਚੌਥੇ ਦਿਨ ਮਾਂ ਕੁਸ਼ਮੰਡਾ ਦੇਵੀ ਦੀ ਕੀਤੀ ਜਾਂਦੀ ਹੈ ਪੂਜਾ

ਇੰਦਰਜੀਤ ਵਿਰਦੀ,ਸਟੇਸ਼ਨ ਰਾਜਪੁਰਾ 18 ਅਕਤੂਬਰ 2023: ਰਾਜਪੁਰਾ ਦੇ ਦੁਰਗਾ ਮੰਦਿਰ ਵਿਖੇ ਅੱਜ ਮਾਂ ਕੁਸ਼ਮੰਡਾ ਦੀ ਪੂਜਾ ਕੀਤੀ ਗਈ | ਓਥੇ ਹੀ ਨਰਾਤਿਆਂ ਦੇ ਦੌਰਾਨ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾ ਭਾਵਨਾ ਨਾਲ ਵਰਤ ਰੱਖੇ ਜਾਂਦੇ ਹਨ ਅਤੇ ਸਵੇਰੇ ਸ਼ਾਮ ਮਾਂ ਕੁਸ਼ਮੰਡਾ ਦੀ ਆਰਤੀ ਕੀਤੀ ਜਾਂਦੀ ਹੈ। ਨਵਰਾਤਰੀ ਤਿਉਹਾਰ ਸ਼ੁਰੂ ਹੁੰਦਾ ਹੈ। ਨੌਂ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਸ਼ਰਧਾਲੂ ਪੂਰੇ ਰੀਤੀ-ਰਿਵਾਜਾਂ ਨਾਲ ਦੇਵੀ ਮਾਂ ਦੀ ਪੂਜਾ ਕਰਦੇ ਹਨ। ਨਾਲ ਹੀ ਮਾਂ ਲਈ ਨੌਂ ਦਿਨ ਵਰਤ ਰੱਖੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੌਂ ਦਿਨਾਂ ਦੌਰਾਨ ਦੇਵੀ ਮਾਂ ਆਪਣੇ ਹਰ ਭਗਤ ਦੀ ਮਨੋਕਾਮਨਾ ਪੂਰੀ ਕਰਦੀ ਹੈ।