Governance
ਮਹਾਰਾਜਾ ਰਣਜੀਤ ਸਿੰਘ ਦੇ ਰਾਜ ‘ਚ ਕਿਸੇ ਵਰਗ ਨੂੰ ਕੋਈ ਦੁੱਖ ਨਹੀ ਸੀ: ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ,06 ਮਾਰਚ( ਮਨੀਸ਼ ਗਰਗ): ਬੀਬੀਸੀ ਹਿਸਰਟੀ ਮੈਗਜੀਨ ਵੱਲੋ ਕਰਵਾਏ ਗਏ ਸਰਵੇਖਣ ਦੋਰਾਨ ਵਿਸਵ ਦੇ ਮਹਾਨ ਰਾਜਿਆਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ਤੇ ਆਉਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਸੀ ਜ਼ਾਹਿਰ ਕੀਤੀ ਹੈ।

ਜਥੇਦਾਰ ਸਾਹਿਬ ਨੇ ਕਿਹਾ, ਕਿ ਇਸ ਨਾਲ ਦੁਨਿਆ ਵਿੱਚ ਚੰਗਾ ਸੁਨੇਹਾ ਗਿਆ ਹੈ। ਕਿ ਸਿੱਖ ਚੰਗਾ ਰਾਜ ਪ੍ਰਬੰਧ ਦੇ ਸਕਦੇ ਹਨ। ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਵੀ ਵਰਗ ਨੂੰ ਕੋਈ ਦੁੱਖ ਨਹੀ ਸੀ। ਅਤੇ ਸਾਰੇ ਧਰਮਾ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਸਨ।