National
ਮਹਾਰਾਸ਼ਟਰ: ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਹੋਇਆ ਦਿਹਾਂਤ, ਪਿਛਲੇ ਕੁਝ ਸਮੇਂ ਤੋਂ ਸਨ ਬਿਮਾਰ

ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਹੋਇਆ ਦੇਹਾਂਤ। ਉਹ 89 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।
ਅਰੁਣ ਗਾਂਧੀ ਦੇ ਪੁੱਤਰ ਤੁਸ਼ਾਰ ਗਾਂਧੀ ਨੇ ਦੱਸਿਆ ਕਿ ਲੇਖਕ ਅਤੇ ਸਮਾਜਿਕ-ਰਾਜਨੀਤਕ ਕਾਰਕੁਨ ਅਰੁਣ ਗਾਂਧੀ ਦਾ ਅੰਤਿਮ ਸੰਸਕਾਰ ਅੱਜ ਕੋਲਹਾਪੁਰ ਵਿੱਚ ਕੀਤਾ ਜਾਵੇਗਾ। ਅਰੁਣ ਗਾਂਧੀ ਦਾ ਜਨਮ 14 ਅਪ੍ਰੈਲ 1934 ਨੂੰ ਡਰਬਨ ਵਿੱਚ ਹੋਇਆ ਸੀ। ਉਹ ਮਨੀਲਾਲ ਗਾਂਧੀ ਅਤੇ ਸੁਸ਼ੀਲਾ ਮਸ਼ਰੂਵਾਲਾ ਦਾ ਪੁੱਤਰ ਸੀ। ਅਰੁਣ ਗਾਂਧੀ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਹੋਏ ਸਮਾਜ ਸੇਵਕ ਬਣ ਗਏ।