Punjab
ਵੱਡੀ ਵਾਰਦਾਤ : ਆਟੋ ਚਾਲਕ ਵੱਲੋਂ ਕਈ ਲੋਕਾਂ ਨੂੰ ਕੁਹਾੜੀ ਮਾਰ ਕੇ ਕੀਤਾ ਗਿਆ ਜ਼ਖ਼ਮੀ
ਪਟਿਆਲਾ : ਆਟੋ ਚਾਲਕ ਵੱਲੋਂ ਕਈ ਲੋਕਾਂ ਨੂੰ ਕੁਹਾੜੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਹੈ।
ਪੁਲਿਸ ਦੀ ਮੁਸਤੈਦੀ ਨਾਲ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਇੱਕ ਆਟੋ ਚਲਾਕ ਸੀ ਜੋ ਗੁਰਬਖਸ਼ ਕਾਲੋਨੀ ਗਲੀ ਨੰਬਰ 18 ਕੋਲ ਝਗੜਾ ਹੋਣ ਮਗਰੋਂ ਆਪੇ ਤੋਂ ਬਾਹਰ ਹੋ ਗਿਆ ਹੈ । ਕੁਹਾੜੀ ਚੁੱਕ ਕੇ ਸੜਕ ਤੇ ਜਾਣ ਵਾਲੇ ਲੋਕਾਂ ਉੱਤੇ ਹਮਲਾ ਕਰਨ ਲੱਗਾ ਅਤੇ ਪਿੰਡ ਚੌਰਾ ਵਲੋਂ ਹੁੰਦੇ ਅਰਬਨ ਅਸਟੇਟ ਇਲਾਕੇ ਵੱਲ ਵੱਧਣ ਲੱਗਾ ਜਿਸਨੂੰ ਥਾਣਾ ਡਵੀਜਨ ਨੰਬਰ 4 ਦੀ ਪੁਲਿਸ ਨੇ ਕਾਫੀ ਮੁਸ਼ਕਤ ਬਾਅਦ ਕਾਬੂ ਕੀਤਾ ਜਿਸਨੇ ਦੋ ਪੁਲਿਸ ਮੁਲਾਜਿਮ ਨੂੰ ਵੀ ਸੱਟਾਂ ਮਾਰਿਆ ਭਰੋਸੇਯੋਗ ਸੂਤਰਾਂ ਮੁਤਾਬਿਕ ਇਹ ਵਿਅਕਤੀ ਪਹਿਲਾ ਵੀ ਕਈ ਬਾਰ ਮਾਨਸਿਕ ਸੰਤੁਲਨ ਖੋ ਚੁੱਕਾ ਹੈ ਅਤੇ ਅਕਸਰ ਜਿਆਦਾ ਗੁੱਸਾ ਆਉਣ ਕਾਰਨ ਲੋਕਾਂ ਨਾਲ ਭੀੜ ਜਾਂਦਾ ਹੈ ਉਥੇ ਹੀ ਡਿਵੀਜ਼ਨ 4 ਮੁੱਖੀ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਸਦੀ ਸੂਚਨਾ ਮਿਲੀ ਤਾ ਤੁਰੰਤ ਕਾਰਵਾਈ ਕਰਦੇ ਇਸਨੂੰ ਦਬੋਚ ਲਿਆ ਗਿਆ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣੋ ਬਚ ਗਿਆ।