Delhi
ਬੀਮਾਰ ਪਤਨੀ ਨੂੰ ਮਿਲਣ ਆਏ ਮਨੀਸ਼ ਸਿਸੋਦੀਆ, ਕੋਰਟ ਨੇ ਦਿੱਤਾ 6 ਘੰਟੇ ਦਾ ਸਮਾਂ
ਦਿੱਲੀ 11 ਨਵੰਬਰ 2023: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਦਾਲਤ ਤੋਂ ਇਜਾਜ਼ਤ ਲੈ ਕੇ ਆਪਣੀ ਬੀਮਾਰ ਪਤਨੀ ਨੂੰ ਮਿਲਣ ਤਿਹਾੜ ਜੇਲ੍ਹ ਤੋਂ ਘਰ ਪਹੁੰਚੇ। ਸਿਸੋਦੀਆ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਸ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਛੇ ਘੰਟੇ ਲਈ ਆਪਣੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿਸੋਦੀਆ ਸਵੇਰੇ ਕਰੀਬ ਦਸ ਵਜੇ ਪੁਲਿਸ ਦੀ ਗੱਡੀ ‘ਚ ਮਥੁਰਾ ਰੋਡ ‘ਤੇ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੇ। ਪੁਲਿਸ ਵਾਲੇ ਵੀ ਉਸਦੇ ਨਾਲ ਹਨ।
ਸੀਮਾ ‘ਮਲਟੀਪਲ ਸਕਲੇਰੋਸਿਸ’ ਤੋਂ ਪੀੜਤ ਹੈ।
ਇਸ ਤੋਂ ਪਹਿਲਾਂ ਜੂਨ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਸਿਸੋਦੀਆ ਨੂੰ ਆਪਣੀ ਪਤਨੀ ਸੀਮਾ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਸੀ ਪਰ ਸੀਮਾ ਦੀ ਤਬੀਅਤ ਅਚਾਨਕ ਵਿਗੜਨ ਕਾਰਨ ਉਹ ਉਸ ਨੂੰ ਮਿਲ ਨਹੀਂ ਸਕੇ ਸਨ। ਸਿਸੋਦੀਆ ਦੀ ਪਤਨੀ ‘ਮਲਟੀਪਲ ਸਕਲੇਰੋਸਿਸ’ ਤੋਂ ਪੀੜਤ ਹੈ।