Punjab
ਕਿਸਾਨਾਂ ਦੇ ਹੱਕ ‘ਚ ਵਾਰਿਸ ਭਰਾਵਾਂ ਨੇ ਕਿਹਾ
ਮਨਮੋਹਨ ਵਾਰਿਸ ਤੇ ਕਮਲ ਹੀਰ ਖੜੇ ਕਿਸਾਨਾਂ ਦੇ ਹੱਕ ‘ਚ

ਸੂਬੇ ਵਿੱਚ ਖੇਤੀ ਆਰਡੀਨੈਂਸ ਦਾ ਮਾਮਲਾ
ਮਨਮੋਹਨ ਵਾਰਿਸ ਤੇ ਕਮਲ ਹੀਰ ਖੜੇ ਕਿਸਾਨਾਂ ਦੇ ਹੱਕ ‘ਚ
ਸਾਰਿਆਂ ਨੂੰ ਇਕੱਠੇ ਹੋਣ ਦੇ ਕੀਤੀ ਅਪੀਲ
25 ਸਤੰਬਰ ਪੰਜਾਬ ਬੰਦ ਦੇ ਸੱਦੇ ਇਕੱਠੇ ਹੋਣ ਲਈ ਕਿਹਾ
24ਸਤੰਬਰ : ਖੇਤੀ ਆਰਡੀਨੈਂਸ ਖਿਲਾਫ਼ ਪੂਰਾ ਪੰਜਾਬ ਹੁਣ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ,ਕਿਸਾਨ ਸੜਕਾਂ ਅਤੇ ਰੇਲ ਪੱਟੜੀਆਂ ਤੇ ਆਪਣੇ ਹੱਕ ਲੈਣ ਲਈ ਬੈਠੇ ਹੋਏ ਹਨ। ਕੱਲ੍ਹ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ।
ਕਿਸਾਨਾਂ ਦੀ ਆਪਣੇ ਹੱਕ ਲੈਣ ਲਈ ਇਸ ਮੁਹਿੰਮ ਵਿੱਚ ਹੁਣ ਪੰਜਾਬੀ ਕਲਾਕਾਰ,ਗੀਤਕਾਰ ਅਤੇ ਅਦਾਕਾਰ ਵੀ ਸ਼ਾਮਿਲ ਹੋ ਗਏ ਹਨ। ਮਸ਼ਹੂਰ ਪੰਜਾਬੀ ਗਾਇਕ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਅਤੇ ਕਮਲ ਹੀਰ ਵੀ ਹੁਣ ਕਿਸਾਨਾਂ ਦੇ ਸੰਘਰਸ਼ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇੱਕ ਵੀਡੀਓ ਜ਼ਰੀਏ ਵਾਰਿਸ ਭਰਾਵਾਂ ਨੇ ਪੰਜਾਬ ਵਾਸੀਆਂ ਨੂੰ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕੱਠੇ ਹੋਣ ਲਈ ਕਿਹਾ,ਨਾਲ ਨੌਜਵਾਨਾਂ ਨੂੰ ਕਿਹਾ ਕਿ ਕਲਾਕਾਰਾਂ ਪਿੱਛੇ ਨਾ ਲੜੋ ਇਸ ਸਮੇਂ ਲੋੜ ਹੈ ਕਿਸਾਨਾਂ ਲਈ ਲੜਨ ਲਈ ਆਪਣੇ ਲਈ ਲੜਨ ਦੀ। ਭਾਰਤ ਦੀਆਂ 250 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਪੰਜਾਬ ਬੰਦ ਦੇ ਸੱਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਕਮਲ ਹੀਰ ਨੇ ਵੀਡੀਓ ਦੇ ਅਖੀਰ ਵਿੱਚ ਇੱਕ ਤੁੱਕ ਦੀ ਵਰਤੋਂ ਕੀਤੀ
ਅਸੀਂ ਜਿੱਤਾਂਗੇ ਜ਼ਰੂਰ,ਜਾਰੀ ਜੰਗ ਰੱਖਿਓ।
Continue Reading