National
ਗੁਜਰਾਤ ‘ਚ ਧਮਾਕੇ ਕਾਰਨ ਲੱਗੀ ਅੱਗ, 40 ਲੋਕ ਜਖ਼ਮੀ
ਗੁਜਰਾਤ, 03 ਜੂਨ: ਗੁਜਰਾਤ ਵਿਖੇ ਭਾਰੂਚ ਜ਼ਿਲ੍ਹੇ ਦੇ ਦਹੇਜ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਭਰੂਚ ਜ਼ਿਲ੍ਹੇ ਦੇ ਦਹੇਜ ਇੰਡਸਟਰੀਅਲ ਅਸਟੇਟ ਵਿਚ ਯਸ਼ਸ਼ਵੀ ਰਸਾਇਣ ਪ੍ਰਾਈਵੇਟ ਲਿਮਟਡ ਦੇ ਬਾਈਲਰ ਵਿਖੇ ਹੋਏ ਧਮਾਕੇ ਕਾਰਨ ਇਹ ਅੱਗ ਲੱਗੀ ਸੀ ਜਿਸਨੂੰ ਅਜੇ ਵੀ ਕਾਬੂ ਨਹੀਂ ਕੀਤਾ ਗਿਆ ਹੈ। ਇਸ ਅੱਗ ਦੀ ਚਪੇਟ ਚ 40 ਲੋਕਾਂ ਦੀ ਆਉਣ ਦੀ ਖਬਰ ਹੈ ਜਿਨ੍ਹਾ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਫੈਕਟਰੀ ਦੇ ਨੇੜੇ ਲੱਖੀ ਤੇ ਲੁਵਰਾ ਪਿੰਡ ਨੂੰ ਖਾਲੀ ਕੀਤਾ ਜਾ ਰਿਹਾ ਹੈ।