Connect with us

National

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, 13 ਲੋਕਾਂ ਦੀ ਮੌਤ ਅਤੇ 15 ਜਖ਼ਮੀ

Published

on

ACCIDENT : ਮੱਧ ਪ੍ਰਦੇਸ਼ ਦੇ ਰਾਜਗੜ੍ਹ ‘ਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ | ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦੋਂ ਬਰਾਤੀਆਂ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ ਜਿਸ ਕਾਰਨ 4 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਨਾਲ ਹੀ 15 ਲੋਕ ਜਖ਼ਮੀ ਹੋ ਗਏ ਹਨ|

ਇਹ ਹਾਦਸਾ ਐਤਵਾਰ ਰਾਤ ਦੇ ਕਰੀਬ 8 ਵਜੇ ਰਾਜਗੜ੍ਹ ‘ਚ ਵਾਪਰਿਆ ਜਦੋਂ ਵਿਆਹ ਦੇ ਬਰਾਤੀਆਂ ਨਾਲ ਭਰੀ ਇਕ ਟਰੈਕਟਰ ਪਲਟ ਗਈ। ਜਖ਼ਮੀਆਂ ਨੂੰ ਤੁਰੰਤ ਇਲਾਜ ਲਈ ਭੋਪਾਲ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ |

ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਵਾਰ ਥਾਣੇ ਦੇ ਅਧਿਕਾਰੀ ਅਭੈ ਸਿੰਘ ਨੇ ਦੱਸਿਆ ਕਿ ਮੋਤੀਪੁਰਾ ਪਿੰਡ ਦੇ ਮੋਤੀਲਾਲ ਦਾ ਵਿਆਹ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਦੇ ਕੁਲਮਪੁਰਾ ਪਿੰਡ ‘ਚ ਐਤਵਾਰ ਨੂੰ ਹੋਣਾ ਸੀ। ਅਜਿਹੇ ‘ਚ 40 ਤੋਂ 45 ਦੇ ਕਰੀਬ ਬਰਾਤੀ ਸਨ , ਜਿਨ੍ਹਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ| ਥਾਣਾ ਇੰਚਾਰਜ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸਰਹੱਦੀ ਖੇਤਰ ‘ਚ ਸਥਿਤ ਪਿਪਲੋਦੀ ਚੌਕੀ ਨੇੜੇ ਇਕ ਟਰੈਕਟਰ-ਟਰਾਲੀ ਪਲਟ ਜਾਣ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰਾਲੀ ਹੇਠਾਂ ਦੱਬਣ ਨਾਲ ਚਾਰ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਰਨ ਵਾਲਿਆਂ ‘ਚ ਚਾਰ ਬੱਚੇ, ਚਾਰ ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ।

ਇੱਥੇ ਹਾਦਸੇ ਤੋਂ ਬਾਅਦ ਰਾਜਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਹਰਸ਼ਿਤ ਦੀਕਸ਼ਿਤ ਦੇ ਨਾਲ ਐਸਪੀ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਦਾ ਸਹੀ ਇਲਾਜ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਤਾਈ ਹਮਦਰਦੀ

ਇਸ ਹਾਦਸੇ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕੀਤਾ ਹੈ | ਲਿਖਿਆ ਹੈ ਕਿ , ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ‘ਚ ਸੜਕ ਹਾਦਸੇ ‘ਚ ਕਈ ਲੋਕਾਂ ਦੇ ਮਰਨ ਦੀ ਖਬਰ ਕਾਫੀ ਦੁਖਦਾਈ ਹੈ। ਮੇਰੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਇਸ ਘਟਨਾ ਵਿੱਚ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।