Corona Virus
ਕਰਫਿਊ ਦੌਰਾਨ ਗੁਰਦਵਾਰਾ ਸਾਹਿਬ ਵਿਖੇ ਹੋਏ ਚਾਰ ਵਿਆਹ

ਮੋਹਾਲੀ , 15 ਅਪ੍ਰੈਲ , ( ਬਲਜੀਤ ਮਰਵਾਹਾ ): ਜਦੋ ਤੋਂ ਕੋਰੋਨਾ ਦੇ ਕਹਿਰ ਕਰਕੇ ਕਰਫਿਊ ਲੱਗਿਆ ਹੈ ਤਾ ਹਰ ਕੰਮ ਦੇ ਨਾਲ ਸਮਾਜਿਕ ਕਾਰ ਵਿਹਾਰ ਵੀ ਰੁੱਕ ਗਏ ਹਨ। 22 ਮਾਰਚ ਨੂੰ ਜਨਤਾ ਕਰਫਿਊ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਲਗਤਾਰ ਅੱਗੇ ਵੱਧਦਾ ਜਾ ਰਿਹਾ ਹੈ। ਪਰ ਇਸ ਦੌਰਾਨ ਇੱਕ ਗੁਰੂਦਵਾਰਾ ਇਹੋ ਜਿਹਾ ਵੀ ਹੈ ਜਿੱਥੇ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਪੂਰੀ ਤਰਾਂ ਨਾਲ ਕੀਤੀ ਜਾ ਰਹੀ ਹੈ। ਇਹ ਗੁਰੁਦਵਾਰਾ ਹੈ ਕਲਗੀਧਰ ਸਾਹਿਬ ਫੇਜ਼ ਚਾਰ ਮੋਹਾਲੀ । ਜਿੱਥੇ ਅੱਜ ਬੁੱਧਵਾਰ ਨੂੰ ਵੀ ਇੱਕ ਜੋੜੇ ਦੀਆਂ ਲਾਵਾਂ ਪੜੀਆਂ ਗਈਆਂ ।
ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਅਜੇ ਤੱਕ ਚਾਰ ਵਿਆਹ ਇੱਥੇ ਹੋ ਚੁੱਕੇ ਹਨ । ਪੰਜਾਬ ਸਰਕਾਰ ਨੇ ਇਹੋ ਜਿਹੇ ਕਾਰਜ ਲਈ ਜੋ ਹਿਦਾਇਤਾਂ ਜਾਰੀ ਕੀਤੀਆਂ ਹਨ , ਉਹਨਾਂ ਵਿੱਚ ਰਹਿ ਕੇ ਹੀ ਇਹ ਕਾਰਜ ਪੂਰੇ ਕੀਤੇ ਜਾ ਰਹੇ ਹਨ । ਸੇਨੇਟਾਈਜੇਸ਼ਨ , ਸਮਾਜਿਕ ਦੂਰੀ , ਘੱਟ ਤੋਂ ਘੱਟ ਇਕੱਠ ਤੇ ਹੋਰ ਹਰ ਤਰਾਂ ਦੀ ਸੁਰੱਖਿਆ ਵਰਤੀ ਜਾ ਰਹੀ ਹੈ। ਇਸ ਲਈ ਲੋਕ ਇੱਥੇ ਵਿਆਹ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਆ ਰਹੇ ਹਨ।