Uncategorized
ਝੂਠੀ ਪਛਾਣ ਦੱਸ ਕੇ ਔਰਤ ਨਾਲ ਕੀਤਾ ਵਿਆਹ, ਧਰਮ ਪਰਿਵਰਤਨ ਲਈ ਕੀਤਾ ਮਜਬੂਰ, ਧੀ ਨਾਲ ਬਲਾਤਕਾਰ
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 35 ਸਾਲਾਂ ਔਰਤ, ਜੋ ਗੁਦੰਬਾ ਥਾਣਾ ਖੇਤਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਹੈ, ਨੇ ਪੁਲਿਸ ਨੂੰ ਦੱਸਿਆ ਕਿ ਇਮਰਾਨ ਖਾਨ ਨਾਮ ਦੇ ਇਕ ਵਿਅਕਤੀ, ਜੋ ਕਾਨਪੁਰ ਦਾ ਰਹਿਣ ਵਾਲਾ ਹੈ, ਨੇ ਆਪਣੀ ਅਸਲ ਪਛਾਣ ਨਾ ਦੱਸ ਕੇ ਆਪਣੇ ਆਪ ਨੂੰ ਸੰਜੇ ਚੌਹਾਨ ਦੱਸਿਆ । ਤਲਾਕਸ਼ੁਦਾ ਔਰਤ ਦੀ ਪਿਛਲੇ ਵਿਆਹ ਤੋਂ ਇਕ ਨਾਬਾਲਗ ਲੜਕੀ ਸੀ। ਮੁਲਜ਼ਮ ਨਾਲ ਵਿਆਹ ਤੋਂ ਕੁਝ ਦਿਨਾਂ ਬਾਅਦ, ਔਰਤ ਨੇ ਦਾਅਵਾ ਕੀਤਾ ਕਿ ਇਮਰਾਨ ਨੇ ਉਸ ਨੂੰ ਧਰਮ ਬਦਲੀ ਕਰਨ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਔਰਤ ਨੇ ਧਰਮ ਪਰਿਵਰਤਨ ਤੋਂ ਇਨਕਾਰ ਕੀਤਾ ਤਾਂ ਇਮਰਾਨ ਨੇ ਉਸ ਨੂੰ ਕਥਿਤ ਤੌਰ ‘ਤੇ ਪ੍ਰੇਸ਼ਾਨ ਕੀਤਾ ਅਤੇ ਉਸ ਦੀ ਨਾਬਾਲਗ ਧੀ ਨਾਲ ਬਲਾਤਕਾਰ ਵੀ ਕੀਤਾ, ਔਰਤ ਨੇ ਆਪਣੀ ਸ਼ਿਕਾਇਤ ਪੁਲਿਸ ਕੋਲ ਦਰਜ਼ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਉਸਦੇ ਕਬਜ਼ੇ ਵਿਚੋਂ ਕਈ ਜਾਅਲੀ ਪਛਾਣ ਪੱਤਰ ਅਤੇ ਵੋਟਰ-ਆਈਡੀ ਕਾਰਡ ਵੀ ਬਰਾਮਦ ਕੀਤੇ। ਘਟਨਾ ਦੀ ਪੁਸ਼ਟੀ ਕਰਦਿਆਂ ਡੀਸੀਪੀ ਉੱਤਰੀ ਜ਼ੋਨ ਦੇ ਦੇਵੇਸ਼ ਪਾਂਡੇ ਨੇ ਕਿਹਾ, “ਔਰਤ ਨੇ ਉਸ ਵਿਅਕਤੀ ‘ਤੇ ਆਪਣੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਦਾ ਦੋਸ਼ ਵੀ ਲਗਾਇਆ। ਜਾਂਚ ਤੋਂ ਬਾਅਦ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।”