Connect with us

Punjab

ਮਾਰੂਤੀ ਕੰਪਨੀ ਦੇ ਸ਼ੋਅਰੂਮ ਦੇ ਐਚਓਡੀ ‘ਤੇ ਤਲਵਾਰਾਂ ਨਾਲ ਹਮਲਾ

Published

on

KHANNA : ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ । ਹੈ ਮਾਰੂਤੀ ਕੰਪਨੀ ਦੇ ਸ਼ੋਅਰੂਮ ਦੇ ਐਚਓਡੀ (ਵਿਭਾਗ ਦੇ ਮੁਖੀ) ਵਿਸ਼ਾਲ ਪੁਰੀ ‘ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ। 2 ਬਾਈਕ ‘ਤੇ ਸਵਾਰ 5 ਹਮਲਾਵਰ ਸਨ, ਜਿਨ੍ਹਾਂ ਨੇ ਰਸਤੇ ‘ਚ ਘੇਰ ਕੇ ਹਮਲਾ ਕੀਤਾ । ਵਿਸ਼ਾਲ ਦੇ ਨਾਲ ਉਸਦਾ ਦੋਸਤ ਵੀ ਉਸ ਨਾਲ ਮੌਜੂਦ ਸੀ ਪਰ ਦੋਸਤ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ।

ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿਸ਼ਾਲ ਪੁਰੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ। ਘਟਨਾ ਤੋਂ ਬਾਅਦ ਐਸਪੀ (ਆਈ) ਸੌਰਵ ਜਿੰਦਲ ਸਮੇਤ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਪਿੰਡ ਕੌੜੀ ਨੇੜੇ ਹੁਸ਼ਿਆਰਪੁਰ ਆਟੋਮੋਬਾਈਲਜ਼ (ਮਾਰੂਤੀ ਕਾਰ ਸ਼ੋਅਰੂਮ) ਵਿਖੇ ਕੰਮ ਕਰਦੇ ਗੁਰਮੁਖ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਛੁੱਟੀ ਹੋਣ ਤੋਂ ਬਾਅਦ ਉਹ ਬਾਈਕ ‘ਤੇ ਕੰਪਨੀ ਦੇ ਐਚਓਡੀ ਵਿਸ਼ਾਲ ਪੁਰੀ ਨੂੰ ਛੱਡਣ ਲਈ ਖੰਨਾ ਬੱਸ ਸਟੈਂਡ ਜਾ ਰਿਹਾ ਸੀ। ਉਥੋਂ ਵਿਸ਼ਾਲ ਨੇ ਮੋਹਾਲੀ ਸਥਿਤ ਆਪਣੇ ਘਰ ਜਾਣਾ ਸੀ। ਜਿਵੇਂ ਹੀ ਉਹ ਖਾਲਸਾ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਨੂੰ ਅੱਗੇ ਖੜ੍ਹੇ ਬਾਈਕ ਸਵਾਰਾਂ ਨੇ ਘੇਰ ਲਿਆ। 2 ਬਾਈਕ ‘ਤੇ 5 ਹਮਲਾਵਰ ਸਵਾਰ ਸਨ। ਉਨ੍ਹਾਂ ਕੋਲ ਤਲਵਾਰਾਂ, ਡੰਡੇ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਇਕ ਹਮਲਾਵਰ ਨੇ ਵਿਸ਼ਾਲ ਪੁਰੀ ‘ਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਦੂਜੇ ਨੇ ਉਸ ‘ਤੇ ਡੰਡੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਗਿਆ। ਹਮਲਾਵਰਾਂ ਨੇ ਵਿਸ਼ਾਲ ‘ਤੇ ਵਾਰ-ਵਾਰ ਹਮਲਾ ਕੀਤਾ ਅਤੇ ਧਮਕੀਆਂ ਦੇ ਕੇ ਫਰਾਰ ਹੋ ਗਏ।