Corona Virus
ਤਾਲਾਬੰਦੀ ਦੌਰਾਨ ਮਸਜਿਦਾਂ ਰਹਿਣਗੀਆਂ ਬੰਦ- ਪੰਜਾਬ ਵਕਫ਼ ਬੋਰਡ

ਪੰਜਾਬ ਵਕਫ਼ ਬੋਰਡ ਨੇ ਇਹ ਸੰਕਲਪ ਲਿਆ ਕਿ ਸਾਰੇ ਇਮਾਮ ਇਹ ਯਕੀਨੀ ਬਣਾਉਣਗੇ ਕਿ ਤਾਲਾਬੰਦੀ ਦੇ ਸਮੇਂ ਦੌਰਾਨ ਮਸਜਿਦਾਂ ਬੰਦ ਰਹਿਣ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਬੋਰਡ ਨੇ ਸਾਰਿਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਰਾਹਤ ਫੰਡਾਂ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਦੇਣ ਅਤੇ ਆਪਣੇ ਗੁਆਂਢ ਵਿੱਚ ਗਰੀਬ ਪਰਿਵਾਰਾਂ ਦੀ ਦੇਖਭਾਲ ਕਰਨ ਲਈ ਵੀ ਬੇਨਤੀ ਕੀਤੀ ਹੈ।