punjab
ਅੰਮ੍ਰਿਤਸਰ ‘ਚ MBBS ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਵੀਰਵਾਰ ਰਾਤ ਨੂੰ ਇੱਕ ਐਮਬੀਬੀਐਸ ਦੀ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ। ਪਰਿਵਾਰ ਦੀ ਸ਼ਿਕਾਇਤ ‘ਤੇ ਵੱਲਾ ਪੁਲਸ ਨੇ ਡਾਕਟਰ ਪ੍ਰਤਿਭਾ ਸਮੇਤ 10 ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਉਨ੍ਹਾਂ ਦੀ ਬੇਟੀ ਨੂੰ ਧਮਕੀਆਂ ਦਿੰਦੇ ਸਨ ਕਿ ਉਹ ਉਸ ਨੂੰ ਭਵਿੱਖ ‘ਚ ਕਦੇ ਵੀ ਡਾਕਟਰ ਨਹੀਂ ਬਣਨ ਦੇਣਗੇ। ਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਉਸ ਨੇ ਦੱਸਿਆ ਕਿ ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਲੜਕੀ ਨੇ ਵੀਰਵਾਰ ਦੇਰ ਰਾਤ ਹੋਸਟਲ ਦੇ ਕਮਰੇ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵੱਲਾ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ। ਕਮਲੇਸ਼ ਰਾਣੀ ਵਾਸੀ ਰਾਮਾ ਮੰਡੀ, ਜਲੰਧਰ ਦੀ ਸ਼ਿਕਾਇਤ ‘ਤੇ ਵੱਲਾ ਪੁਲਿਸ ਨੇ ਐਚ.ਓ.ਡੀ ਡਾ.ਪ੍ਰਤਿਭਾ, ਡਾ.ਬੀਰ ਦਵਿੰਦਰ ਸਿੰਘ, ਸੀ.ਆਰ.ਗਗਨਦੀਪ ਕੌਰ, ਡਾ.ਪ੍ਰਭਹਿੰਮਤ, ਪ੍ਰਿਅੰਕਾ, ਸੀ.ਆਰ.ਨਮਿਸ਼ਾ, ਕਰਨਬੀਰ ਸਿੰਘ, ਪ੍ਰੋ: ਸਵਾਤੀ, ਐਚ.ਓ.ਡੀ. ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਗਾਇਨੀ ਵਾਰਡ ਤੋਂ ਜਿੰਮੀ ਸਟੈਨੋ ਅਤੇ ਡਾ. ਪੀਯੂਸ਼ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਕਤ ਘਟਨਾ ‘ਚ ਦੋਸ਼ੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।