Connect with us

Punjab

ਪਟਿਆਲਾ ਵਿਖੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ 6 ਐਮ.ਆਰ.ਐਫ. ਕੇਂਦਰ ਸਥਾਪਤ ਕੀਤੇ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੇ 535 ਕੰਪੋਸਟ ਪਿਟਾਂ (ਟੋਏ) ਬਣਾਈਆਂ ਹਨ,

Published

on

ਨਗਰ ਨਿਗਮ ਪਟਿਆਲਾ, ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਲਈ ਪੱਬਾਂ ਭਾਰ

ਨਗਰ ਨਿਗਮ ਵੱਲੋਂ ਉਸਾਰੇ ਵਿਸ਼ਾਲ ਬੁਨਿਆਦੀ ਢਾਂਚੇ ਨੇ ਸ਼ਹਿਰ ਦਾ ਚਿਹਰਾ ਮੋਹਰਾ ਸੰਵਾਰਿਆ
 
ਸਵੱਛਤਾ ਸਰਵੇਖਣ ’ਚ ਪਟਿਆਲਾ ਦਾ ਪੰਜਾਬ ’ਚ ਦੂਸਰਾ ਸਥਾਨ
535 ਕੰਪੋਸਟ ਪਿੱਟਾਂ ਰਾਹੀਂ ਸ਼ਹਿਰ ਦੇ ਗਿੱਲੇ ਕੂੜੇ ਨੂੰ ਸੰਭਾਲਿਆ ਜਾ ਰਿਹੈ
ਸੁੱਕੇ ਕੂੜੇ ਦੇ ਪ੍ਰਬੰਧਨ ਲਈ 6 ਐਮ.ਆਰ.ਐਫ. ਕੇਂਦਰ ਸਥਾਪਤ ਕੀਤੇ
ਕੂੜੇ ਵਾਲੇ ਗੰਭੀਰ ਥਾਵਾਂ ’ਤੇ 85 ਥਾਵਾਂ ’ਤੇ ਜਮੀਨਦੋਜ਼ ਕੂੜਾਦਾਨ ਲਗਾਏ
ਢਾਈ ਲੱਖ ਟਨ ਕੂੜੇ ਦੇ ਵਿਸ਼ਾਲ ਢੇਰ ਦੇ ਜੈਵਿਕ ਨਿਪਟਾਰੇ ਹਿਤ ਕਾਰਜ ਸ਼ੁਰੂ
ਚੰਡੀਗੜ/ਪਟਿਆਲਾ, 3 ਸਤੰਬਰ: ਨਗਰ ਨਿਗਮ, ਪਟਿਆਲਾ ਨੇ ਸ਼ਹਿਰ ਅੰਦਰ ਭੌਤਿਕ ਬੁਨਿਆਦੀ ਢਾਂਚੇ ਨੂੰ ਵਧਾਉਂਦਿਆਂ ਅਤੇ ਇੱਥੇ ਸਭ ਤੋਂ ਵਧੀਆ ਨਾਗਰਿਕ ਸਹੂਲਤਾਂ ਦੀ ਵਿਵਸਥਾ ਕਰਦਿਆਂ ਸ਼ਹਿਰ ਨੂੰ ਦੇਸ਼ ਦੇ ਸਾਫ਼ ਸੁਥਰੇ ਸ਼ਹਿਰਾਂ ਦੀ ਗਿਣਤੀ ’ਚ ਸ਼ਿਖਰਾਂ ’ਤੇ ਸ਼ੁਮਾਰ ਕਰਵਾਉਣ ਲਈ ਵੱਡੀ ਪੱਧਰ ’ਤੇ ਮੁਹਿੰਮ ਵਿੱਢੀ ਹੈ। 
ਨਗਰ ਨਿਗਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਅਤੇ ਸਥਾਨਕ ਸਰਕਾਰਾਂ ਮੰਤਰੀ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਅੰਦਰ ਸਵੱਛ ਭਾਰਤ ਮਿਸ਼ਨ ਤਹਿਤ ਭੌਤਿਕ ਬੁਨਿਆਦੀ ਢਾਂਚੇ ’ਚ ਇੱਕ ਸ਼ਲਾਘਾਯੋਗ ਵਾਧਾ ਕੀਤਾ ਹੈ, ਜਿਸ ਨਾਲ ਸ਼ਹਿਰ ਨੂੰ ਸਾਫ਼ ਸੁੱਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਕੂੜਾ ਪ੍ਰਬੰਧਨ ਤਕਨੀਕਾਂ ਦੇ ਨਵੇਂ ਉਪਰਾਲੇ ਕੀਤੇ ਗਏ ਹਨ। ਇਸ ਤਰਾਂ ਭਾਰਤ ਸਰਕਾਰ ਵੱਲੋਂ ਹੁਣੇ ਜਿਹੇ ਜਾਰੀ ਕੀਤੀ ਗਈ ਸਵੱਛ ਭਾਰਤ ਦਰਜਾਬੰਦੀ ’ਚ ਪਟਿਆਲਾ ਨੇ ਪੰਜਾਬ ਭਰ ’ਚੋ ਦੂਜਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਸ਼ਹਿਰ ਨੇ ਪੂਰੇ ਦੇਸ਼ ਦੇ 100 ਸਵੱਛ ਸ਼ਹਿਰਾਂ ’ਚੋਂ 86ਵਾਂ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਪਟਿਆਲਾ ਨੇ ਆਪਣੇ ਪਿਛਲੇ ਸਵੱਛ ਸਰਵੇਖਣ ’ਚ 3054 ਤੋਂ 3467 ਅੰਕਾਂ ਨਾਲ ਵਾਧਾ ਵੀ ਦਰਜ ਕੀਤਾ ਹੈ। 
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੇ 535 ਕੰਪੋਸਟ ਪਿਟਾਂ (ਟੋਏ) ਬਣਾਈਆਂ ਹਨ, ਜਿੱਥੇ ਪੂਰੇ ਸ਼ਹਿਰ ਵਿੱਚੋਂ ਇਕੱਠੇ ਕੀਤੇ ਗਏ