Connect with us

Punjab

ਮੈਡੀਕਲ ਸਟੋਰ ਮਲਿਕ ਅਤੇ ਇਕ ਨੋਜਵਾਨ ਤੋਂ 2233 ਨਸੀਲੀਆ ਗੋਲੀਆਂ ਤੇ ਨਗਦੀ ਬਰਾਮਦ ਦੋਵਾਂ ਤੇ ਮਾਮਲਾ ਦਰਜ ਦੋਵੇ ਗਿ੍ਫਤਾਰ

Published

on

ਪੰਜਾਬ ਸਰਕਾਰ ਦੇ ਆਦੇਸ਼ਾ ਤੇ ਪੁਲਿਸ ਵਲੋਂ ਨਸ਼ੇ ਖਿਲਾਫ ਕਾਰਵਾਈ ਕਰਦੇ ਮੁਹਿੰਮ ਚਲਾਈ ਹੋਈ ਜਿਸ ਦੀ ਸਫਲਤਾਂ ਵਜੋ ਕਸਬਾ ਫਤਿਹਗੜ ਚੂੜੀਆਂ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ

ਫ਼ਤਹਿਗੜ ਚੂੜੀਆ ਦੀ ਪੁਲਿਸ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਨਾਕੇ ਦੋਰਾਨ ਇੱਕ ਨੌਜਵਾਨ ਨੂੰ  ਸ਼ੱਕ ਦੇ ਅਧਾਰ ਤੇ ਰੋਕਿਆ ਗਿਆ ਤੇ ਮੁੱਢਲੀ ਪੁੱਛਗਿੱਛ ਦੋਰਾਂਨ ਹੀ ਉਸ ਵਲੋ ਫਤਿਹਗੜ ਚੂੜੀਆ ਦੇ ਨਾਂਮੀ ਮੈਡੀਕਲ ਸਟੋਰ ਦਾ ਨਾਮ ਨਸ਼ਰ ਕੀਤਾ ਤੇ ਭੁਪਿੰਦਰ ਸਿੰਘ ਵਾਸੀ ਅਵਾਨ ਪਾਸੋ ਵੀ ਵੱਡੀ 200 ਨਸ਼ੇ ਦੀਆ ਗੋਲੀਆਂ ਬ੍ਰਮਾਦ ਹੋਈਆ ਜੋ ਕਿ ਇਸ ਮੈਡੀਕਲ ਸਟੋਰ ਤੋ ਖ੍ਰੀਦਕੇ ਅਗੇ ਵੇਚਦਾ ਸੀ  

ਇਸ ਬਾਬਤ ਪੁਲਸ ਥਾਣਾ ਫਤਹਿਗੜ੍ਹ ਚੂੜੀਆਂ ਐਸ ਐਚ ਓ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਨੌਜਵਾਨ ਦੀ ਨਿਸਾਨਦੇਹੀ ਤੇ ਕੁਲਦੀਪ ਮੈਡੀਕਲ ਸੋਟਰ ਤੇ ਡਰੱਗ ਇਸਪੈਕਟਰ ਦੀ ਹਾਜਰੀ ਵਿੱਚ ਛਾਪੇਮਾਰੀ ਕੀਤੀ ਗਈ  |

ਉਹਨਾਂ ਅੱਗੇ ਦੱਸਿਆ ਕਿ ਕੁਲਦੀਪ ਮੈਡੀਕਲ ਸਟੌਰ ਜਿਸ ਤੇ ਪਹਿਲਾ ਵੀ ਕਈ ਮਾਮਲਾ ਦਰਜ ਹਨ ਤੇ ਅੱਜ ਵੀ ਲੰਮਾਂ ਸਮਾ ਤੇਲਾਸ਼ੀ ਮੁਹਿੰਮ ਦੋਰਾਨ ਸਟੋਰ ਅੰਦਰ 2033 ਨਸ਼ੇ ਦੀਆ ਗੋਲੀਆਂ ਤੇ 17260 ਰੁਪਏ ਨਗਦੀ ਵੀ ਬ੍ਰਮਾਦ ਹੋਈ ਹੈ ਜਿਸ ਤੇ ਕਾਰਵਾਈ ਕਰਦਿਆ ਸਟੋਰ ਮਾਲਕ ਕੁਲਦੀਪ ਸਿੰਘ ਨੂੰ  ਹਿਰਾਸਤ ਵਿੱਚ ਲੈ ਲਿਆ ਹੈ ਤੇ ਬਣਦੀ ਕਨੂੰਨੀ ਕਾਰਵਾਈ ਕਰਦਿਆ ਮਾਮਲਾ ਦਰਜ ਕਰ ਲਿਆ ਹੈ