Connect with us

Uncategorized

ਮੀਤ ਹੇਅਰ ਨੇ ਸੰਸਦ ‘ਚ ਚੁੱਕਿਆ ਰਾਜਪੁਰਾ-ਚੰਡੀਗੜ੍ਹ ਰੇਲ ਸੰਪਰਕ ਦਾ ਮੁੱਦਾ

Published

on

PUNJAB : ਮੀਤ ਹੇਅਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ ਹੈ । ਆਪ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੇ ਦਿਨ ਮਾਲਵਾ ਖੇਤਰ ਲਈ ਰਾਜਪੁਰਾ-ਚੰਡੀਗੜ੍ਹ ਰੇਲ ਸੰਪਰਕ ਦਾ ਮੁੱਦਾ ਸੰਸਦ ਵਿੱਚ ਉਠਾਇਆ ਹੈ । ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਲੋਕ ਸਿਹਤ ਸਹੂਲਤਾਂ, ਸਿੱਖਿਆ ਅਤੇ ਸਰਕਾਰੀ ਕੰਮਾਂ ਲਈ ਚੰਡੀਗੜ੍ਹ ’ਤੇ ਨਿਰਭਰ ਹਨ। ਇਸ ਲਈ ਇਸ ਮਾਰਗ ਨੂੰ ਰੇਲਵੇ ਰਾਹੀਂ ਜੋੜਨਾ ਬਹੁਤ ਜ਼ਰੂਰੀ ਹੈ।

ਮੀਤ ਹੇਅਰ ਸੰਸਦ ‘ਚ ਕੀ ਕੁੱਝ ਬੋਲੇ..

ਇਸ ਰੂਟ ‘ਤੇ ਸਿਆਸੀ ਪਰਿਵਾਰ ਦੀਆਂ ਬੱਸਾਂ ਚਲਦੀਆਂ ਸਨ ਅਤੇ ਇਸ ਰੂਟ ‘ਤੇ ਰੇਲਵੇ ਸੰਪਰਕ ਵਧਾਇਆ ਜਾਵੇ ਰੂਟ ਨੂੰ ਮੁਕੰਮਲ ਕੀਤਾ ਜਾਵੇ ਅਤੇ ਲੋਕਾਂ ਦਾ ਆਰਥਿਕ ਫ਼ਾਇਦਾ ਵੀ ਹੋਵੇਗਾ, ਅਤੇ ਸੜਕਾਂ ‘ਤੇ ਹਾਦਸੇ ਹੋਣ ਤੋਂ ਵੀ ਘਟਣਗੇ |ਰੇਲਵੇ ਹਾਦਸੇ ਵੀ ਘਟਾਏ ਜਾਣ।

ਉਨ੍ਹਾਂ ਇੱਕ ਹੋਰ ਮੰਗ ਕਰਦਿਆਂ ਕਿਹਾ ਕਿ ਰੇਲਵੇ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀ ਜਾਣ ਵਾਲੀ ਰਿਆਇਤ, ਜੋ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਬੰਦ ਕੀਤੀ ਗਈ ਹੈ, ਨੂੰ ਮੁੜ ਚਾਲੂ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਬਜ਼ੁਰਗ ਹਰ ਰੋਜ਼ ਰੇਲਵੇ ਰਾਹੀਂ ਸਫ਼ਰ ਕਰਦੇ ਹਨ।

ਇਸ ਸਾਲ ਦੇ ਬਜਟ ਵਿੱਚ ਟਰਾਂਸਜੈਂਡਰਾਂ ਨੂੰ ਦਿੱਤੀ ਜਾਣ ਵਾਲੀ 40% ਰਿਆਇਤ ਅਤੇ ਔਰਤਾਂ ਨੂੰ ਦਿੱਤੀ ਜਾਣ ਵਾਲੀ 50% ਰਿਆਇਤ ਵੀ ਬੰਦ ਕਰ ਦਿੱਤੀ ਗਈ ਹੈ, ਇਸ ਨੂੰ ਵੀ ਮੁੜ ਚਾਲੂ ਕੀਤਾ ਜਾਵੇ।

ਮੀਤ ਹੇਅਰ ਨੇ ਸੰਸਦ ਵਿੱਚ ਈਡੀਐਫਸੀ ਰੂਟ ਨੂੰ ਵਧਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਫਿਲਹਾਲ ਲੁਧਿਆਣਾ ਤੋਂ ਬੰਗਾਲ ਤੱਕ ਹੈ। ਮੈਂ ਬੇਨਤੀ ਕਰਦਾ ਹਾਂ ਕਿ ਇਸ ਨੂੰ ਜਲੰਧਰ ਅਤੇ ਅੰਮ੍ਰਿਤਸਰ ਤੱਕ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਇਸ ਵੇਲੇ ਦਮ ਤੋੜ ਚੁੱਕੀ ਹੈ ਜਦੋਂ ਕਿ ਖੇਡਾਂ ਤੇ ਚਮੜੇ ਦਾ ਸਮਾਨ ਜਲੰਧਰ ਵਿੱਚ ਅਤੇ ਫੈਬਰਿਕ ਅੰਮ੍ਰਿਤਸਰ ਵਿੱਚ ਬਣਦਾ ਹੈ।

 

  • ਮਾਲਵਾ ਖੇਤਰ ਸਿਹਤ ਸਹੂਲਤਾਂ, ਸਿੱਖਿਆ ਅਤੇ ਸਰਕਾਰੀ ਕੰਮਾਂ ਲਈ ਚੰਡੀਗੜ੍ਹ ‘ਤੇ ਨਿਰਭਰ – ਮੀਤ ਹੇਅਰ
  • ਪਹਿਲਾਂ ਇਸ ਰੂਟ ‘ਤੇ ਸਿਆਸੀ ਪਰਿਵਾਰ ਦੀਆਂ ਚਲਦੀਆਂ ਸਨ ਬੱਸਾਂ – ਮੀਤ ਹੇਅਰ
  • ਇਸ ਰੂਟ ‘ਤੇ ਰੇਲਵੇ ਸੰਪਰਕ ਵਧਾਇਆ ਜਾਵੇ – ਸੰਸਦ ਮੈਂਬਰ ਮੀਤ ਹੇਅਰ
  • ‘ਰੇਲਵੇ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀਆਂ ਗਈਆਂ ਰਿਆਇਤਾਂ ਵੀ ਬਹਾਲ ਕੀਤੀਆਂ ਜਾਣ’
  • ‘ਪੰਜਾਬ ਦੀ ਸਨਅਤ ਲਈ EDFC ਦਾ ਰੂਟ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੱਕ ਵਧਾਇਆ ਜਾਵੇ’