Corona Virus
ਪਰਵਾਸੀ ਮਜਦੂਰਾਂ ਨੂੰ ਬੱਸਾਂ ਰਾਹੀਂ ਪਹੁੰਚਾਇਆ ਗਿਆ ਜੰਮੂ
ਪਠਾਨਕੋਟ, 20 ਅਪ੍ਰੈਲ: ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਸੀ,ਅਤੇ ਕਈ ਰਾਜਾਂ ਕਰਫ਼ਿਊ ਲਗਾ ਦਿੱਤਾ ਗਿਆ ਸੀ, ਪੰਜਾਬ ਅਤੇ ਜੰਮੂ ਸਿਮਾ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੂੰ ਵੀ ਪੰਜਾਬ ਤੋਂ ਜੰਮੂ ਰਾਜ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਦੋਰਾਨ ਪਠਾਨਕੋਟ ਜੰਮੂ ਸਰਹੱਦ ‘ਤੇ 1211 ਪ੍ਰਵਾਸੀ ਮਜ਼ਦੂਰ ਫਸੇ ਹੋਏ ਸਨ। ਜਿਨ੍ਹਾਂ ਨੂੰ 8 ਵੱਖ-ਵੱਖ ਸ਼ਰਣ ਘਰਾਂ ਵਿੱਚ ਕੁਆਰਟੀਨ ਕੀਤਾ ਗਿਆ ਸੀ। ਕੁਆਰਟੀਨ ਪੀਰੀਅਡ ਖਤਮ ਹੋਣ ਤੇ ਅੱਜ ਜੰਮੂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਸ਼ਰਨਾਰਥੀਆਂ ਨੂੰ ਪਠਾਨਕੋਟ ਪ੍ਰਸ਼ਾਸਨ ਨੇ ਬੱਸਾਂ ਵਿਚ ਬੈਠਾ ਕੇ ਜੰਮੂ ਪਹੁੰਚਾਇਆ ਗਿਆ।
ਜਦੋਂ ਸ਼ਰਨਾਰਥੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਹਰ ਸਹੂਲਤ ਮਿਲੀ ਹੈ, ਅਸੀਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ।