National
ਰਾਹੁਲ ਦੀ ਨਿਆਂ ਯਾਤਰਾ ਤੋਂ ਪਹਿਲਾਂ ਮਿਲਿੰਦ ਦੇਵੜਾ ਨੇ ਛੱਡੀ ਕਾਂਗਰਸ, ਕਿਹਾ-

14 ਜਨਵਰੀ 2024: ਮੁੰਬਈ ਦੇ ਵੱਡੇ ਨੇਤਾ ਮਿਲਿੰਦ ਦੇਵੜਾ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ। ਉਹ ਅੱਜ ਹੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਜਾਣਗੇ। ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਮਿਲਿੰਦ ਕਾਂਗਰਸ ਛੱਡ ਕੇ ਏਕਨਾਥ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਅਜਿਹੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਮਿਲਿੰਦ ਦੇਵੜਾ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਦੱਸਿਆ ਕਿ ਮੇਰੇ ਸਿਆਸੀ ਸਫ਼ਰ ਦਾ ਇਕ ਅਹਿਮ ਅਧਿਆਏ ਸਮਾਪਤ ਹੋ ਗਿਆ ਹੈ। ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਲਿਖਿਆ, “ਮੇਰੇ ਪਰਿਵਾਰ ਦਾ ਪਾਰਟੀ ਨਾਲ 55 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ। ਪਿਛਲੇ ਸਾਲਾਂ ਦੌਰਾਨ ਮਿਲੇ ਅਟੁੱਟ ਸਮਰਥਨ ਲਈ ਮੈਂ ਸਾਰੇ ਨੇਤਾਵਾਂ, ਸਹਿਯੋਗੀਆਂ ਅਤੇ ਵਰਕਰਾਂ ਦਾ ਧੰਨਵਾਦੀ ਹਾਂ।