India
ਫ਼ੌਜ-ਨਾਗਰਿਕ ਦਾ ਪਾੜਾ ਖ਼ਤਮ, ਕੌਮੀ ਸੁਰੱਖਿਆ ਹੁਣ ਹੋਵੇ ਸਾਂਝੀ ਜ਼ਿੰਮੇਵਾਰੀ
ਅਗਨੀਵੀਰ ਸਕੀਮ ਵਿਵਾਦਾਂ ਵਿਚਾਲੇ ਹੈ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਗਠਜੋੜ ਦੇ ਸਹਿਯੋਗੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਤੇ ਭਾਰਤ ਵਿੱਚ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਤੋਂ ਇਲਾਵਾ, ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਸਕੀਮ ਦੇਸ਼ ਦੀਆਂ ਆਰਮਡ ਫੋਰਸਿਜ਼ ਵਿੱਚ ਭੇਦਭਾਵ ਨੂੰ ਵਧਾਉਂਦੀ ਹੈ, ਜਿਸ ਦੇ ਨਤੀਜੇ ਵਜੋਂ ਫੌਜ ਵਿੱਚ ਫੌਜੀਆਂ ਦੇ ਦੋ ਗਰੁੱਪ ਹੋ ਗਏ ਹਨ।
ਹਾਲਾਂਕਿ, ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਸਣੇ ਵਿਰੋਧੀ ਪਾਰਟੀਆਂ ਨੂੰ ਰਿਟਾਇਰਡ ਅਤੇ ਮੌਜੂਦਾ ਫੌਜੀ ਅਧਿਕਾਰੀਆਂ ਤੋਂ ਮੁਖ਼ਾਲਫ਼ਤ ਸਹਿਣੀ ਪਈ ਹੈ।
ਅਗਨੀਵੀਰ ਸਕੀਮ ਦੇ ਇਨ੍ਹਾਂ ਸਮਰਥਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਗਾਂਧੀ ਤੇ ਯਾਦਵ ਇਸ ਸੁਧਾਰ ਖ਼ਿਲਾਫ਼ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਵਾਰ-ਵਾਰ ਇਸ ਗੱਲ ਉੱਤੋ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਦੇ ਬਿਆਨ ਝੂਠ ਤੋਂ ਇਲਾਵਾ ਕੁਝ ਨਹੀਂ ਹੈ।
ਗਾਂਧੀ ਤੇ ਯਾਦਵ ਨੇ ਅਗਨੀਵੀਰ ਸਕੀਮ ਦੀ ਆਲੋਚਨਾ ਕਰਦਿਆਂ ਜੋ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਇਹ ਵੀ ਹੈ ਕਿ ਇਸ ਰਾਹੀਂ ਭਾਰਤੀ ਸੁਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਵਾਲੇ ਫੌਜੀਆਂ ਦੀ ਗਿਣਤੀ ਬਹੁਤ ਘੱਟ ਹੈ।
ਹਾਲਾਂਕਿ, ਉਨ੍ਹਾਂ ਦੀ ਟਿੱਪਣੀਆਂ ਸੱਚਾਈ ਤੋਂ ਬਹੁਤ ਦੂਰ ਹਨ ਕਿਉਂਕਿ 1,00,000 ਤੋਂ ਵੱਧ ਅਗਨੀਵੀਰਾਂ ਨੂੰ ਪਹਿਲਾਂ ਹੀ ਭਾਰਤੀ ਫੌਜ ਵਿੱਚ ਭਰਤੀ ਕੀਤਾ ਜਾ ਚੁੱਕਿਆ ਹੈ ਅਤੇ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ 50,000 ਹੋਰ ਅਗਨੀਵੀਰ ਸ਼ਾਮਲ ਹੋਣ ਲਈ ਤਿਆਰ ਹਨ।
ਭਾਰਤੀ ਫੌਜ ਦੇ ਐਡਜੁਟੇਂਟ ਲੈਫ਼ਟਿਨੇਟ ਜਨਰਲ ਸੀ ਬੀ ਪੋਨੱਪਾ ਨੇ ਜੁਲਾਈ ਦੇ ਅਖੀਰ ਵਿੱਚ ਖ਼ੁਲਾਸਾ ਕੀਤਾ ਕਿ, ‘‘ਜੂਨ 2022 ਵਿੱਚ ਅਗਨੀਵੀਰ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਅਗਨੀਵੀਰ ਜਵਾਨਾਂ ਦੇ ਪਹਿਲੇ ਬੈਚ ਨੂੰ ਦਸੰਬਰ 2022 ਤੇ ਜਨਵਰੀ 2023 ਵਿਚਾਲੇ ਨਾਮਜ਼ਦ ਕੀਤਾ ਗਿਆ ਸੀ। ਲਗਭਗ 1 ਲੱਖ ਅਗਨੀਵੀਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਲਗਭਗ 200 ਔਰਤਾਂ ਵੀ ਸ਼ਾਮਲ ਹਨ। ਲਗਭਗ 70 ਹਜ਼ਾਰ ਨੂੰ ਪਹਿਲਾਂ ਹੀ ਯੂਨਿਟਾਂ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਹ ਸਾਰੇ ਅਸਾਧਾਰਣ ਪ੍ਰਦਰਸ਼ਨ ਕਰ ਰਹੇ ਹਨ, ਜਿਸ ਵਿੱਚ ਲਗਭਗ 100 ਮਹਿਲਾ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।’’
ਉਂਝ ਭਾਰਤੀ ਆਰਮਡ ਫੋਰਸਿਜ਼ ਵਿੱਚ ਇੱਕ ਫੌਜੀ ਦੀ ਔਸਤ ਉਮਰ ਨੂੰ 32 ਤੋਂ ਘਟਾ ਕੇ 26 ਸਾਲ ਕਰਨਾ ਇਸ ਸਕੀਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਕਾਰਨ ਸੀ। ਇਹ ਸਕੀਮ ਦੇਸ਼ ਨੂੰ ਇੱਕ ਬਹੁਤ ਜ਼ਰੂਰੀ ਕੁਸ਼ਲ ਸ਼ਕਤੀ ਵੀ ਪ੍ਰਦਾਨ ਕਰੇਗਾ, ਕਿਉਂਕਿ ਚਾਰ ਸਾਲ ਬਾਅਦ ਸੇਵਾਮੁਕਤ ਹੋਣ ਵਾਲੇ ਅਗਨੀਵੀਰ ਇਸ ਵਿੱਚ ਸ਼ਾਮਲ ਹੋਣਗੇ। ਇਹੀ ਅਗਨੀਵੀਰ ਨਾਗਰਿਕ ਖ਼ੇਤਰ ਜਾਂ ਉੱਚ ਸਿੱਖਿਆ ਪ੍ਰੋਗਰਾਮਾਂ ਵਿੱਚ ਖ਼ੁਦ ਨੂੰ ਨਾਮਜ਼ਦ ਕਰਨਗੇ।
ਰੱਖਿਆ ਮੰਤਰਾਲੇ ਦੇ ਪ੍ਰਧਾਨ ਸਲਾਹਕਾਰ ਲੈਫ਼ਟਿਨੇਟ ਜਨਰਲ ਵਿਨੋਦ ਜੀ ਖੰਡਾਰੇ ਮੁਤਾਬਕ, ਹੁਣ ਅਗਨੀਵੀਰ ਨਾਗਰਿਕ ਜੀਵਨ ਵਿੱਚ ਵਾਪਸ ਆਉਂਦੇ ਹਨ ਤਾਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੱਕ ਆਦਰਸ਼ ਉਮਰ ਵਿੱਚ ਹੁੰਦੇ ਹਨ। ਸ਼ੁਰੂਆਤੀ ਤਜਰਬੇ ਅਤੇ ਸਖ਼ਤ ਟ੍ਰੇਨਿੰਗ ਉਨ੍ਹਾਂ ਨੂੰ ਅਕਾਦਮਿਕ ਰੂਪ ਵਿੱਚ ਬਿਹਤਰੀ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਸੌਫ਼ਟ ਸਕਿੱਲ ਤੇ ਅਗਵਾਈ ਦੀ ਸਮਰੱਥਾ ਨੂੰ ਵਧਾਉਣ ਲਈ ਸਮਰੱਥ ਬਣਾਉਂਦਾ ਹੈ, ਜੋ ਜੀਵਨ ਤੇ ਸਮਾਜ ਦੇ ਸਾਰੇ ਪਹਿਲੂਆਂ ਵਿੱਚ ਜ਼ਰੂਰੀ ਹੈ।
ਖੰਡਾਰੇ ਨੇ ਅੱਗੇ ਕਿਹਾ, ‘‘ਅਗਨੀਵੀਰ ਸਕੀਮ ਭਾਰਤ ਵਿੱਚ ਨੌਜਵਾਨ ਪੀੜ੍ਹੀ ਲਈ ਅਹਿਮ ਹੈ, ਕਿਉਂਕਿ ਇਹ ਉਨ੍ਹਾਂ ਨੂੰ ਅਮੁੱਲ ਹੁਨਰ ਅਤੇ ਤਜਰਬਾ ਹਾਸਲ ਕਰਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰਨ ਦਾ ਇੱਕ ਵੱਖਰਾ ਮੌਕਾ ਦਿੰਦੀ ਹੈ। ਇਹ ਸਕੀਮ ਨਾ ਸਿਰਫ਼ ਨੌਜਵਾਨਾਂ ਅਤੇ ਜ਼ਿਆਦਾ ਚੁਸਤ ਫੌਜੀ ਬਲਾਂ ਦੀ ਜ਼ਰੂਰਤ ਨੂੰ ਸੰਬੋਧਿਤ ਕਰਦੀ ਹੈ ਸਗੋਂ ਨੌਜਵਾਨਾਂ ਨੂੰ ਸਮਰੱਥ ਵੀ ਕਰਦੀ ਹੈ। ਅਗਵਾਈ, ਤਕਨੀਕੀ ਟ੍ਰੇਨਿੰਗ ਅਤੇ ਉੰਨਤ ਯੁੱਧ ਦੇ ਹੁਨਰ ਵਾਲੇ ਭਾਰਤੀਆਂ ਨੂੰ ਸਮਾਜ ਵਿੱਚ ਨੌਕਰੀ ਪੱਖੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਜੋ ਅਗਨੀਵੀਰਾਂ ਨੂੰ ਉਨ੍ਹਾਂ ਦੀ ਫੌਜੀ ਸੇਵਾ ਤੋਂ ਬਾਅਦ ਵੱਖ-ਵੱਖ ਖ਼ੇਤਰਾਂ ਲਈ ਚੰਗਾ ਉਮੀਦਵਾਰ ਬਣਾਉਂਦੇ ਹਨ।’’
ਇਸ ਤੋਂ ਇਲਾਵਾ, ਇਹ ਸਕੀਮ ਫੌਜ ਅਤੇ ਨਾਗਰਿਕਾਂ ਵਿਚਾਲੇ ਜ਼ਿਆਦਾ ਸੰਪਰਕ, ਆਪਸੀ ਸਮਝ ਤੇ ਸਹਿਯੋਗ ਨੂੰ ਵੀ ਵਧਾਉਂਦੀ ਹੈ।
ਇਹ ਬਦਲਾਅ ਫੌਜ-ਨਾਗਰਿਕ ਪਾੜੇ ਨੂੰ ਪੂਰਨ ਵਿੱਚ ਮਦਦ ਕਰਦਾ ਹੈ ਅਤੇ ਪੱਕਾ ਕਰਦਾ ਹੈ ਕਿ ਦੇਸ਼ ਦੀ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ। ਅਗਨੀਵੀਰਾਂ ਲਈ ਸੇਵਾ ਤੋਂ ਬਾਅਦ ਦੇ ਲਾਭ ਤੇ ਕਰੀਅਰ ਦੇ ਮੌਕੇ ਆਰਥਿਕ ਵਿਕਾਸ ਨੂੰ ਹੁੰਗਾਰਾ ਦਿੰਦੇ ਹਨ ਕਿਉਂਕਿ ਉਹ ਉੰਨਤ ਹੁਨਰ ਤੇ ਤਜਰਬੇ ਨਾਲ ਚੰਗੇ ਕੰਮ ਦੇ ਯੋਗ ਬਣ ਜਾਂਦੇ ਹਨ।