Connect with us

Punjab

ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ, ਜਾਣੋ ਕੌਣ ਹੈ ਹਮਸਫ਼ਰ

Published

on

ANMOL GAGAN MAAN : ਇਕ ਹੋਰ ‘ਆਪ’ ਵਿਧਾਇਕ ਦੇ ਘਰ ਜਲਦ ਹੀ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ | ਪੰਜਾਬ ਦੇ ਸੈਰ ਸਪਾਟਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਵਿਆਹ ਕਰਵਾਉਣ ਜਾ ਰਹੇ ਹਨ | 16 ਜੂਨ ਉਨ੍ਹਾਂ ਦੇ ਵਿਆਹ ਦੀ ਤਰੀਕ ਤੈਅ ਹੋਈ ਹੈ | ਜ਼ੀਰਕਪੁਰ ਦੇ ਪੈਲੇਸ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਹੋਣਗੀਆਂ |

ਜਾਣਕਾਰੀ ਮੁਤਾਬਿਕ ਅਨਮੋਲ ਗਗਨ ਮਾਨ 16 ਜੂਨ ਨੂੰ ਨਾਢਾ ਸਾਹਿਬ ਦੇ ਗੁਰਦੁਆਰੇ ‘ਚ ਆਪਣੇ ਹਮਸਫ਼ਰ ਨਾਲ 4 ਲਾਵਾਂ ਲੈ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਗੇ| ਉਸ ਤੋਂ ਬਾਅਦ ਜ਼ੀਰਕਪੁਰ ਦੇ ਪੈਲੇਸ ‘ਚ ਸਾਦੇ ਢੰਗ ਨਾਲ ਵਿਆਹ ਦੀ ਰਸਮਾਂ ਹੋਣਗੀਆਂ |

 

 

ਕੌਣ ਹੈ ਅਨਮੋਲ ਗਗਨ ਮਾਨ ਦਾ ਪਤੀ

ਜ਼ੀਰਕਪੁਰ ਦੇ ਬਲਟਾਣਾ ਦੇ ਰਹਿਣ ਵਾਲੇ ਮਸ਼ਹੂਰ ਸੋਹੀ ਪਰਿਵਾਰ ‘ਚ ਤੈਅ ਹੋਇਆ ਹੈ | ਅਨਮੋਲ ਗਗਨ ਮਾਨ ਦੇ ਪਤੀ ਦਾ ਨਾਮ ਜ਼ੀਰਕਪੁਰ ਦੇ ਉਨ੍ਹਾਂ ਦਾ ਵਿਆਹ ਜ਼ੀਰਕਪੁਰ ਦੇ ਬਲਟਾਣਾ ਦੇ ਮਸ਼ਹੂਰ ਸੋਹੀ ਪਰਿਵਾਰ ‘ਚ ਤੈਅ ਹੋ ਗਿਆ ਹੈ। ਉਨ੍ਹਾਂ ਦੇ ਹੋਣ ਵਾਲੇ ਪਤੀ ਦਾ ਨਾਮ ਸ਼ਹਿਬਾਜ਼ ਸੋਹੀ ਹੈ ਉਹ ਪੇਸ਼ੇ ਤੋਂ ਵਕੀਲ ਦੱਸੇ ਜਾ ਰਹੇ ਹਨ| ਸ਼ਹਿਬਾਜ਼ ਸੋਹੀ ਦਾ ਪਰਿਵਾਰ ਪਹਿਲਾ ਸਿਆਸਤਾ ਨਾਲ ਜੁੜਿਆ ਹੋਇਆ ਸੀ| ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁਕਿਆ ਹੈ ਪਹਿਲਾ ਉਨ੍ਹਾਂ ਨੇ ਕਾਂਗਰਸ ਪਾਰਟੀ ਵਲੋਂ ਚੋਣਾਂ ਵੀ ਲੜੀਆਂ ਸੀ ਅਤੇ ਉਹ ਕਾਂਗਰਸੀ ਆਗੂ ਵੀ ਸੀ | ਸ਼ਹਿਬਾਜ਼ ਸੋਹੀ ਇਨ੍ਹੀਂ ਦਿਨੀਂ ਚੰਡੀਗੜ੍ਹ ਸੈਕਟਰ 3 ਵਿੱਚ ਆਪਣੀ ਮਾਂ ਸ਼ੀਲਮ ਸੋਹੀ ਨਾਲ ਰਹਿੰਦੇ ਹਨ।

ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬ ਦੇ ਕਈ ਵਿਧਾਇਕਾਂ ਦੇ ਵਿਆਹ ਵੀ ਹੋ ਚੁੱਕੇ ਹਨ।