Uncategorized
ਪੁਦੀਨੇ ਦੀਆਂ ਪੱਤੀਆਂ ‘ਚ ਫਾਇਦੇਮੰਦ ਹੁੰਦੇ ਹਨ ਤੱਤ, ਜਾਣੋ ਇਸ ਦੇ ਫਾਇਦੇਮੰਦ

ਪੁਦੀਨਾ ਇਕ ਅਜਿਹਾ ਪੌਦਾ ਹੈ ਜਿਸ ਦੇ ਪੱਤਿਆਂ ਦੀ ਮਸਾਲੇਦਾਰ ਚਟਨੀ ਖਾਣੇ ਦਾ ਸੁਆਦ ਦੁੱਗਣਾ ਕਰ ਦਿੰਦੀ ਹੈ। ਖਾਣੇ ਦੀ ਥਾਲੀ ਵਿੱਚ ਪੁਦੀਨੇ ਦੀ ਚਟਨੀ ਦੇਖਣ ਨਾਲ ਭੁੱਖ ਹੋਰ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਪੁਦੀਨੇ ਦੀਆਂ ਪੱਤੀਆਂ ਵਿਚ ਮੌਜੂਦ ਔਸ਼ਧੀ ਗੁਣ ਵੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ, ਜਿਸ ਬਾਰੇ ਅਸੀਂ ਅੱਜ ਇਸ ਲੇਖ ਵਿਚ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਪੁਦੀਨੇ ਦੇ ਪੋਸ਼ਕ ਤੱਤਾਂ ਬਾਰੇ। ਪੁਦੀਨੇ ‘ਚ ਵਿਟਾਮਿਨ-ਏ, ਵਿਟਾਮਿਨ-ਸੀ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਐਂਟੀ-ਵਾਇਰਲ, ਐਂਟੀ-ਮਾਈਕ੍ਰੋਬਾਇਲ, ਐਂਟੀਆਕਸੀਡੈਂਟ ਅਤੇ ਥਿਆਮਿਨ ਵਰਗੇ ਤੱਤ ਪਾਏ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗਰਮੀਆਂ ਦੇ ਮੌਸਮ ਵਿੱਚ ਪੁਦੀਨੇ ਦੀਆਂ ਪੱਤੀਆਂ ਦਾ ਸਭ ਤੋਂ ਵੱਧ ਸੇਵਨ ਕੀਤਾ ਜਾਂਦਾ ਹੈ।
ਪੁਦੀਨੇ ਦੀਆਂ ਪੱਤੀਆਂ ਦੇ ਫਾਇਦੇ:
- ਤੁਹਾਨੂੰ ਦੱਸ ਦੇਈਏ ਕਿ ਪੁਦੀਨੇ ਦੇ ਪੱਤਿਆਂ ਦਾ ਡ੍ਰਿੰਕ ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਇਹ ਢਿੱਡ ਨੂੰ ਠੰਡਾ ਰੱਖਦਾ ਹੈ। ਇਹ ਹੀਟ ਸਟ੍ਰੋਕ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਸ ਨੂੰ ਖਾਣ ਨਾਲ ਛਾਤੀ ਦੇ ਦਰਦ ਅਤੇ ਬਲਗ਼ਮ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਪੁਦੀਨਾ ਸੋਜ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਜਿਸ ਕਾਰਨ ਅਸੀਂ ਆਰਾਮ ਨਾਲ ਸਾਹ ਲੈ ਸਕਦੇ ਹਾਂ।
- ਇਸ ਦੇ ਨਾਲ ਹੀ ਪੀਰੀਅਡ ਦੇ ਦਰਦ ‘ਚ ਵੀ ਪੁਦੀਨੇ ਦੀਆਂ ਪੱਤੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਦੇ ਨਾਲ ਹੀ ਇਸ ਦਾ ਤੇਲ ਸਿਰ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ। ਲੋਕ ਇਸ ਦਾ ਸੇਵਨ ਕਰਦੇ ਹਨ ਅਤੇ ਇਸ ਨੂੰ ਆਪਣੀ ਚਮੜੀ ‘ਤੇ ਲਗਾਉਂਦੇ ਹਨ।
- ਇਸ ਨਾਲ ਬਲੱਡ ਸਰਕੁਲੇਸ਼ਨ ‘ਚ ਸੁਧਾਰ ਹੁੰਦਾ ਹੈ। ਇਸ ਨਾਲ ਖਰਾਬ ਚਮੜੀ ਦੀ ਮੁਰੰਮਤ ਹੁੰਦੀ ਹੈ। ਪੋਰਸ ਨੂੰ ਸਾਫ਼ ਕਰਦਾ ਹੈ ਅਤੇ ਉਹਨਾਂ ਨੂੰ ਕੱਸਦਾ ਵੀ ਹੈ। ਬਲੈਕ ਹੈਡਸ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਤੁਹਾਡੇ ਮੂੰਹ ਤੋਂ ਬਦਬੂ ਆਉਂਦੀ ਹੈ ਤਾਂ ਵੀ ਇਹ ਪੱਤੇ ਮੂੰਹ ਵਿੱਚ ਮੌਜੂਦ ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਾਉਂਦੇ ਹਨ।ਇਸ ਤੋਂ ਇਲਾਵਾ ਪੁਦੀਨੇ ਦੀਆਂ ਪੱਤੀਆਂ ਗੈਸ ਅਤੇ ਬਲੋਟਿੰਗ ਨੂੰ ਦੂਰ ਕਰਨ ‘ਚ ਮਦਦ ਕਰਦੀਆਂ ਹਨ। ਇਸ ‘ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਇਮਿਊਨਿਟੀ ਨੂੰ ਵਧਾਉਂਦੇ ਹਨ।