Connect with us

Punjab

ਟਿਊਸ਼ਨ ਪੜ੍ਹਨ ਗਿਆ ਲਾਪਤਾ ਹੋਇਆ ਬੱਚਾ, ਸਦਮੇ ‘ਚ ਮਾਪੇ

Published

on

ਜ਼ਿਲਾ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਤੋਂ ਇੱਕ ਬੱਚਾ ਲਾਪਤਾ ਹੋਇਆ ਹੈ, ਜਿਸ ਦਾ ਹਾਲੇ ਤੱਕ ਥਹੁ ਪਤਾ ਨਹੀਂ ਲੱਗ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 15 ਅਗਸਤ ਦੀ ਦੱਸੀ ਜਾ ਰਹੀ ਹੈ। ਲਾਪਤਾ ਹੋਏ ਬੱਚੇ ਦੀ ਪਛਾਣ 11 ਸਾਲ ਦੇ ਦੀਪਕ ਨਾਂ ਨਾਲ ਹੋਈ ਹੈ , ਜੋ ਕਿ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਦੀਪਕ ਘਰੋਂ ਟਿਊਸ਼ਨ ਪੜ੍ਹਨ ਲਈ ਗਿਆ ਸੀ ਪਰ ਦੇਰ ਰਾਤ ਤੱਕ ਘਰ ਵਾਪਿਸ ਨਹੀਂ ਪਰਤਿਆ ਤਾਂ ਮਾਪੇ ਚਿੰਤਾ ਵਿੱਚ ਡੁੱਬ ਗਏ। ਸਾਰੀ ਰਾਤ ਮਾਪੇ ਆਪਣੇ ਬੱਚੇ ਦੀ ਭਾਲ ਕਰਦੇ ਹਨ ਪਰ ਜਦੋਂ ਕੁੱਝ ਵੀ ਹੱਥ ਨਹੀਂ ਲੱਗਿਆ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ।

ਦੂਜੇ ਪਾਸੇ ਮਾਪਿਆਂ ਨੇ ਦੱਸਿਆ ਹੈ ਕਿ ਦੀਪਕ ਦੀ ਜੇਬ ਵਿੱਚ ਸਿਰਫ 500 ਰੁਪਏ ਹਨ। ਇਸ ਸਬੰਧੀ ਜਾਣਕਾਰੀ ਮਿਲਦਿਆਂ ਸਾਰ ਹੀ ਪੁਲਿਸ ਵੀ ਪਹੁੰਚੀ ਹੈ। ਪੁਲਿਸ ਵੱਲੋਂ ਪਿੰਡ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਖੰਗਾਲੇ ਗਏ ਹਨ। ਕੈਮਰਿਆਂ ਦੀ ਫੁਟੇਜ ‘ਚ ਵੀ ਇਹੀ ਵੇਖਿਆ ਗਿਆ ਹੈ ਕਿ ਘਰੋਂ ਨਿਕਲ ਕੇ ਦੀਪਕ ਪਹਿਲਾਂ ਰੇਹੜੀ ਤੋਂ ਬਰਗਰ ਖਾਂਦਾ ਹੈ ਅਤੇ ਫਿਰ ਉੱਥੋ ਚਲਾ ਜਾਂਦਾ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਦੀਪਕ ਲੁਧਿਆਣਾ ਚਲਾ ਗਿਆ ਹੋਵੇ ਕਿਉਂਕਿ ਉਸਦਾ ਪਿਤਾ ਲੁਧਿਆਣਾ ਵਿੱਚ ਨੌਕਰੀ ਕਰਦਾ ਹੈ। ਹਾਲਾਂਕਿ ਪੁੱਤ ਦੇ ਲਾਪਤਾ ਬਾਰੇ ਜਾਣਕਾਰੀ ਮਿਲਦਿਆਂ ਹੀ ਪਿਤਾ ਪਿੰਡ ਪਹੁੰਚ ਗਿਆ ਪਰ ਹਾਲੇ ਤੱਕ ਦੀਪਕ ਬਾਰੇ ਕੁੱਝ ਵੀ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਵੱਲੋਂ ਹਾਲੇ ਵੀ ਭਾਲ ਜਾਰੀ ਹੈ।